ਫਿਰੋਜ਼ਪੁਰ : ਬੀ ਐੱਸ ਐੱਫ ਨੇ ਸ਼ਨੀਵਾਰ ਸਵੇਰੇ ਪਿੰਡ ਰੋਹੇਲਾ ਹਾਜੀ ਨਾਲ ਲੱਗਦੇ ਖੇਤਾਂ ਵਿੱਚੋਂ ਛੋਟੇ ਡਰੋਨ ਨੂੰ ਹੋਲਡ ਅਤੇ ਰਿਲੀਜ਼ ਮਕੈਨਿਜ਼ਮ ਸਮੇਤ ਬਰਾਮਦ ਕੀਤਾ। ਇਹ ਡਰੋਨ ਚੀਨ ਦਾ ਬਣਿਆ ਕਵਾਡਕਾਪਟਰ ਹੈ।ਬੀ ਐੱਸ ਐੱਫ ਦੇ ਬੁਲਾਰੇ ਨੇ ਦੱਸਿਆ ਕਿ ਬੀਤੀ ਰਾਤ ਜਵਾਨਾਂ ਨੇ ਪਿੰਡ ਮੱਬੋ ਕੇ ਨੇੜੇ ਸ਼ੱਕੀ ਡਰੋਨ ਦੀ ਆਵਾਜ਼ ਸੁਣੀ ਤੇ ਉਸ ’ਤੇ ਗੋਲੀਆਂ ਦਾਗੀਆਂ। ਸ਼ਨੀਵਾਰ ਸਵੇਰੇ ਇਲਾਕੇ ਦੀ ਤਲਾਸ਼ੀ ਦੌਰਾਨ ਇਹ ਡਰੋਨ ਮਿਲਿਆ।


