ਕਾਮਰੇਡ ਭਗਵਾਨ ਦਾਸ ਬਹਾਦਰਕੇ ਨੂੰ ਸ਼ਰਧਾਂਜਲੀ ਦੇਣ ਲਈ ਉਮੜਿਆ ਜਨ-ਸੈਲਾਬ

0
290

ਗੁਰੂ ਹਰਸਹਾਏ (ਦੀਪਕ ਵਧਾਵਨ)
ਕਾਮਰੇਡ ਭਗਵਾਨ ਦਾਸ ਬਹਾਦਰਕੇ ਨਮਿਤ ਸ਼ਰਧਾਂਜਲੀ ਸਮਾਗਮ ਸ਼ਨੀਵਾਰ ਗੁਰਦੁਆਰਾ ਭਜਨਗੜ੍ਹ ਸਾਹਿਬ, ਗੋਲੂ ਕਾ ਮੋੜ ਵਿਖੇ ਕੀਤਾ ਗਿਆ, ਜਿਸ ਵਿੱਚ ਇਲਾਕੇ ਭਰ ਦੇ ਹਜ਼ਾਰਾਂ ਆਮ ਲੋਕਾਂ, ਨੌਜਵਾਨਾਂ, ਵਿਦਿਆਰਥੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਵੱਖ-ਵੱਖ ਰਾਜਨੀਤਕ ਪਾਰਟੀਆਂ, ਇਨਕਲਾਬੀ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਕਾਮਰੇਡ ਭਗਵਾਨ ਦਾਸ ਬਹਾਦਰਕੇ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਸ਼ਰਧਾਂਜਲੀ ਸਮਾਗਮ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ, ਪਿ੍ਰਥੀਪਾਲ ਮਾੜੀਮੇਘਾ, ਹੰਸਰਾਜ ਗੋਲਡਨ, ਪਰਮਜੀਤ ਢਾਬਾ, ਸੁਰਿੰਦਰ ਢੰਡੀਆ, ਚਰਨਜੀਤ ਛਾਂਗਾ ਰਾਏ, ਕੁਲਦੀਪ ਭੋਲਾ ਮੋਗਾ, ਕਰਮਵੀਰ ਕੌਰ ਬਧਨੀ, ਆਮ ਆਦਮੀ ਪਾਰਟੀ ਦੇ ਆਗੂ ਮਲਕੀਤ ਥਿੰਦ, ਸਰਬ ਕੰਬੋਜ ਸਭਾ ਦੇ ਆਗੂ ਪਾਲਾ ਭੱਟੀ ਅਤੇ ਤਿਲਕ ਰਾਜ ਕੰਬੋਜ ਗੋਲੂ ਕਾ ਆਦਿ ਨੇ ਕਾਮਰੇਡ ਭਗਵਾਨ ਦਾਸ ਬਹਾਦਰਕੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕਾਮਰੇਡ ਭਗਵਾਨ ਦਾਸ ਦਾ ਸਮੁੱਚਾ ਜੀਵਨ ਦੱਬੇ-ਕੁਚਲੇ ਲੋਕਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਵਿੱਚ ਗੁਜ਼ਰਿਆ।ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਪੰਜਾਬ ਵਿਚ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਢਲੇ ਆਗੂਆਂ ਵਿੱਚ ਸ਼ਾਮਲ ਹੋ ਕੇ ਪੰਜਾਬ ਦੀ ਬੇਰੁਜ਼ਗਾਰ ਜਵਾਨੀ ਨੂੰ ਜਾਗਰੂਕ ਕਰਨ ਤੋਂ ਸ਼ੁਰੂਆਤ ਕਰਕੇ ਉਹਨਾ ਭਾਰਤੀ ਕਮਿਊਨਿਸਟ ਪਾਰਟੀ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਅਤੇ ਆਜ਼ਾਦੀ ਘੁਲਾਟੀਏ ਯੂਨੀਅਨ ਤੱਕ ਬੜੇ ਸ਼ਾਨਦਾਰ ਰੂਪ ਵਿਚ ਨਿਰਸਵਾਰਥ 24 ਘੰਟੇ ਸੇਵਾਵਾਂ ਦਿੱਤੀਆਂ। ਉਹਨਾ ਦੀ ਬੇਵਕਤੀ ਮੌਤ ਨਾਲ ਪਰਵਾਰ ਦੇ ਨਾਲ-ਨਾਲ ਸਮੁੱਚੇ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਕਾਮਰੇਡ ਭਗਵਾਨ ਦਾਸ ਹਮੇਸ਼ਾ ਪਾਰਟੀ ਨੂੰ ਹੀ ਆਪਣਾ ਪਰਵਾਰ ਸਮਝਦੇ ਸਨ, ਜਿਸ ਲਈ ਉਹਨਾ ਦਾ ਪਰਵਾਰ ਵੀ ਹਮੇਸ਼ਾ ਹੀ ਉਹਨਾ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੰਦਾ ਸੀ। ਆਗੂਆਂ ਕਿਹਾ ਕਿ ਕਾਮਰੇਡ ਭਗਵਾਨ ਦਾਸ ਚਾਹੇ ਅੱਜ ਸਾਡੇ ਵਿਚਕਾਰ ਨਹੀਂ ਰਹੇ, ਪਰ ਉਹਨਾ ਦੀ ਵਿਚਾਰਧਾਰਾ ਉਹਨਾ ਦੁਆਰਾ ਪੈਦਾ ਕੀਤੇ ਸੈਂਕੜੇ ਨੌਜਵਾਨ ਆਗੂਆਂ ਦੇ ਰੂਪ ’ਚ ਸਮਾਜ ਲਈ ਕੀਤੇ ਜਾ ਰਹੇ ਸੰਘਰਸ਼ਾਂ ਵਿੱਚ ਜਿਊਂਦੀ ਰਹੇਗੀ।ਇਸ ਮੌਕੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਵਿੱਕੀ ਮਹੇਸਰੀ, ਕਰਮਵੀਰ ਕੌਰ ਬਧਨੀ, ਦੀਪਕ ਵਧਾਵਨ, ਹਰਭਜਨ ਛੱਪੜੀਵਾਲਾ, ਨਰਿੰਦਰ ਢਾਬਾਂ, ਰਮਨ ਧਰਮੂ ਵਾਲਾ, ਸਤੀਸ਼ ਛੱਪੜੀਵਾਲਾ, ਜੀਤ ਚੌਹਾਨਾਂ, ਰਮੇਸ਼ ਪੀਰ ਮੁਹੰਮਦ, ਢੋਲਾ ਮਾਹੀ, ਬਲਵੰਤ ਚੌਹਾਨਾਂ, ਪਿਆਰਾ ਮੇਘਾ, ਰਾਜ ਕੁਮਾਰ ਬਹਾਦਰਕੇ, ਸੁਰਿੰਦਰ ਕੰਬੋਜ, ਧਰਮ ਸਿੰਘ ਸਿੱਧੂ, ਗੁਰਮੀਤ ਸਿੰਘ ਮੋਠਾਂਵਾਲਾ, ਮਾਸਟਰ ਮਾਲਕ ਦਿੱਤਾ, ਬਖਸ਼ਿਸ਼ ਅਜ਼ਾਦ, ਰੇਸ਼ਮ ਮਿੱਡਾ, ਜੈਲ ਸਿੰਘ, ਬਲਵਿੰਦਰ ਸਿੰਘ, ਫੌਜੀ ਅੰਗਰੇਜ ਸਿੰਘ ਵੜਵਾਲ, ਰਾਜੂ ਬੇਦੀ ਤੋਂ ਇਲਾਵਾ ਅਨੇਕਾਂ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ।

LEAVE A REPLY

Please enter your comment!
Please enter your name here