ਭੁਬਨੇਸ਼ਵਰ : ਅਗਲੇ ਸਾਲ ਜਨਵਰੀ ਤੋਂ ਮਾਰਚ ਤੱਕ ਓਡੀਸ਼ਾ ਦੇ ਵ੍ਹੀਲਰ ਦੀਪ ’ਤੇ ਮਿਜ਼ਾਇਲ ’ਤੇ ਟੈਸਟਿੰਗ ’ਤੇ ਰੋਕ ਲਾ ਦਿੱਤੀ ਗਈ ਹੈ। ਭਾਰਤ ਦਾ ਪ੍ਰਮੁੱਖ ਰੱਖਿਆ ਖੋਜ ਕੇਂਦਰ ਵਿਕਾਸ ਸੰਗਠਨ (ਡੀ ਆਰ ਡੀ ਓ) ਇਸ ਸਮੇਂ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਮਿਜ਼ਾਇਲ ਟੈਸਟਿੰਗ ਨਹੀਂ ਕਰੇਗਾ। ਇਸ ਦੇ ਪਿੱਛੇ ਲੁਪਤ ਪ੍ਰਜਾਤੀ ਓਲਿਵ ਰਿਡਲੇ ਸਮੁੰਦਰੀ ਕੱਛੂ ਨੂੰ ਦੱਸਿਆ ਜਾ ਰਿਹਾ ਹੈ। ਓਲਿਵ ਰਿਡਲੇ ਸਮੁੰਦਰੀ ਕੱਛੂ ਵੱਡੇ ਪੱਧਰ ’ਤੇ ਓਡੀਸ਼ਾ ਦੇ ਸਮੁੰਦਰੀ ਤੱਟਾਂ ’ਤੇ ਬ੍ਰੀਡਿੰਗ ਕਰਦੇ ਹਨ, ਇਹੀ ਕਾਰਨ ਹੈ ਕਿ ਇਸ ਦੌਰਾਨ ਓਡੀਸ਼ਾ ਦੇ ਵ੍ਹੀਲਰ ਦੀਪ ’ਤੇ ਮਿਜ਼ਾਇਲ ਟੈਸਟਿੰਗ ਨਹੀਂ ਕੀਤੀ ਜਾਵੇਗੀ। ਮਿਜ਼ਾਇਲ ਪ੍ਰੀਖਣ ਦੌਰਾਨ ਸਮੁੰਦਰੀ ਕੱਛੂਆਂ ਦੇ ਵੱਡੇ ਪੈਮਾਨੇ ’ਤੇ ਆਲ੍ਹਣੇ ਬਣਾਉਣ ਅਤੇ ਬੱਚੇ ਦੇਣ ’ਚ ਵੱਡੇ ਪੱਧਰ ’ਤੇ ਰੁਕਾਵਟ ਪੈਂਦਾ ਹੁੰਦੀ ਹੈ। ਰਿਪੋਰਟ ਅਨੁਸਾਰ ਇਸ ਸਾਲ ਲਗਭਗ ਪੰਜ ਲੱਖ ਓਲਿਵ ਕੱਛੂਆਂ ਦਾ ਇੱਥੇ ਜਮਾਵੜਾ ਹੋਇਆ। ਇੱਥੇ ਕੱਛੂ ਆਪਣੇ ਅੰਡੇ ਦਿੰਦੇ ਹਨ। ਇਸ ਦੌਰਾਨ ਸਮੁੰਦਰੀ ਫੌਜ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਨੂੰ ਕਿਨਾਰੇ ’ਤੇ ਰੋਕਣ ਲਈ ਗਸ਼ਤ ਕਰੇਗੀ।



