ਚਾਰ ਆਨਲਾਈਨ ਠੱਗ ਗਿ੍ਰਫਤਾਰ

0
264

ਹਜ਼ਾਰੀ ਬਾਗ (ਝਾਰਖੰਡ)
ਪਾਕਿਸਤਾਨ ਨਾਲ ਸੰਬੰਧ ਰੱਖਣ ਵਾਲੇ ਸਾਈਬਰ ਕ੍ਰਾਈਮ ਸਿੰਡੀਕੇਟ ਦਾ ਹਿੱਸਾ ਚਾਰ ਵਿਅਕਤੀਆਂ ਨੂੰ ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ ਵਿਚ ਗਿ੍ਰਫਤਾਰ ਕੀਤਾ ਗਿਆ ਹੈ। ਇਨ੍ਹਾਂ ਪੰਜਾਬ ਦੇ ਇੱਕ ਵਿਅਕਤੀ ਨਾਲ 1.63 ਲੱਖ ਰੁਪਏ ਦੀ ਠੱਗੀ ਮਾਰੀ ਅਤੇ ਅਪਰਾਧ ’ਚ ਵਰਤੇ ਗਏ ਫੋਨ ਨੰਬਰ ਦੀ ਘੋਖ ਬਾਅਦ ਪੁਲਸ ਨੇ ਇਨ੍ਹਾਂ ਨੂੰ ਨੱਪ ਲਿਆ।
ਪੁਲਸ ਨੇ ਉਨ੍ਹਾਂ ਕੋਲੋਂ 10 ਮੋਬਾਇਲ ਫੋਨ, 36 ਸਿਮ ਕਾਰਡ, 37 ਡੈਬਿਟ ਅਤੇ ਕ੍ਰੈਡਿਟ ਕਾਰਡ, 12 ਪਾਸਬੁਕ ਅਤੇ ਚੈੱਕਬੁਕ, ਦੋਪਹੀਆ ਵਾਹਨ, ਚਾਰ ਪਹੀਆ ਵਾਹਨ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਉਮਰ 19 ਤੋਂ 25 ਸਾਲ ਹੈ। ਇਨ੍ਹਾਂ ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ 105 ਕਿਲੋਮੀਟਰ ਦੂਰ ਕੋਰਾ ਖੇਤਰ ਦੇ ਇਲਾਕੇ ’ਚ ਗਿ੍ਰਫਤਾਰ ਕੀਤਾ ਗਿਆ। ਮੁਲਜ਼ਮਾਂ ਨੇ ਮੰਨਿਆ ਕਿ ਉਹ ਪਾਕਿਸਤਾਨੀ ਹੈਂਡਲਰ ਦੇ ਅਧੀਨ ਕੰਮ ਕਰ ਰਹੇ ਸਨ। ਪੁਲਸ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਹ ਪੈਸਾ ਸਾਈਬਰ ਕ੍ਰਾਈਮ ਲਈ ਸੀ ਜਾਂ ਕਿਸੇ ਹੋਰ ਮਕਸਦ ਲਈ। 28 ਨਵੰਬਰ ਨੂੰ ਪੰਜਾਬ ’ਚ 1.63 ਲੱਖ ਰੁਪਏ ਦੀ ਆਨਲਾਈਨ ਧੋਖਾਧੜੀ ਕੀਤੀ ਗਈ ਸੀ ਅਤੇ ਫੋਨ ਨੰਬਰ ਝਾਰਖੰਡ ’ਚ ਕਿਸੇ ਥਾਂ ਨਾਲ ਜੁੜਿਆ ਹੋਇਆ ਪਾਇਆ ਗਿਆ ਸੀ। ਨੰਬਰ ਕੋਰਾ ਦੇ ਇਲਾਕੇ ’ਚ ਹੋਣ ਦਾ ਪਤਾ ਲੱਗਿਆ। ਪਹਿਲਾਂ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਤੇ ਬਾਅਦ ’ਚ ਦੋ ਹੋਰ ਗਿ੍ਰਫਤਾਰ ਕਰ ਲਏ।

LEAVE A REPLY

Please enter your comment!
Please enter your name here