ਇੰਗਲੈਂਡ ’ਚ ਬਜ਼ੁਰਗ ਸਿੱਖ ’ਤੇ ਹਮਲਾ ਕਰਨ ਵਾਲਾ ਅੱਲ੍ਹੜ ਕਾਬੂ

0
231

ਲੰਡਨ : ਦੱਖਣ-ਪੂਰਬੀ ਇੰਗਲੈਂਡ ਦੇ ਕਸਬੇ ’ਚ ਬਜ਼ੁਰਗ ਸਿੱਖ ਨੂੰ ਅੱਲ੍ਹੜਾਂ ਦੇ ਗਰੁੱਪ ਵੱਲੋਂ ਕੁੱਟਮਾਰ ਕਰਨ ਵਾਲੀ ਨਫਰਤੀ ਅਪਰਾਧ ਦੀ ਘਟਨਾ ਦੇ ਸੰਬੰਧ ’ਚ 14 ਸਾਲਾ ਮੁੰਡੇ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਟੇਮਜ਼ ਵੈਲੀ ਪੁਲਸ ਨੇ ਦੱਸਿਆ ਕਿ ਪਿਛਲੇ ਹਫਤੇ ਗਿ੍ਰਫਤਾਰ ਕੀਤੇ ਮੁੰਡੇ ਨੂੰ ਅਗਲੇ ਸਾਲ 15 ਫਰਵਰੀ ਤੱਕ ਪੁਲਸ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। 21 ਨਵੰਬਰ ਨੂੰ ਇੰਦਰਜੀਤ ਸਿੰਘ (58) ਸਲੋਅ ਦੇ ਲੈਂਗਲੇ ਮੈਮੋਰੀਅਲ ਪਾਰਕ ਵਿੱਚੋਂ ਲੰਘ ਰਿਹਾ ਸੀ, ਜਦੋਂ ਮੁੰਡਿਆਂ ਨੇ ਉਸ ਨੂੰ ਘੇਰ ਲਿਆ। 13-16 ਸਾਲ ਵਿਚਕਾਰਲੀ ਉਮਰ ਦੇ ਮੁੰਡਿਆਂ ਨੇ ਇੰਦਰਜੀਤ ਸਿੰਘ ਨੂੰ ਲੱਤਾਂ, ਘਸੁੰਨ ਮਾਰੇ ਤੇ ਖਿੱਚ-ਧੂਹ ਕਰਨ ਦੇ ਬਾਅਦ ਹੇਠਾਂ ਸੁੱਟ ਲਿਆ।

LEAVE A REPLY

Please enter your comment!
Please enter your name here