13.6 C
Jalandhar
Thursday, December 26, 2024
spot_img

ਪੰਜਾਬ ਦੇ ਨਿਸ਼ਾਨੇਬਾਜ਼ ਅਰਜੁਨ ਬਬੂਤਾ ਨੇ ਵਿਸ਼ਵ ਕੱਪ ‘ਚ ਸੋਨ ਤਮਗਾ ਜਿੱਤਿਆ

ਚਾਂਗਵਾਨ : ਭਾਰਤੀ ਨਿਸ਼ਾਨੇਬਾਜ਼ ਅਰਜੁਨ ਬਬੂਤਾ ਨੇ ਸੋਮਵਾਰ ਇਥੇ ਆਈ ਐੱਸ ਅੱੈਸ ਐੱਫ ਵਿਸ਼ਵ ਕੱਪ ‘ਚ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਦੇਸ਼ ਲਈ ਪਹਿਲਾ ਸੋਨ ਤਮਗਾ ਜਿੱਤਿਆ | ਅਰਜੁਨ ਨੇ ਟੋਕੀਓ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਲੁਕਾਸ ਕੋਜ਼ੇਂਸਕੀ ਨੂੰ 17-9 ਨਾਲ ਹਰਾਇਆ | ਪੰਜਾਬ ਦਾ ਅਰਜੁਨ (23) 2016 ਤੋਂ ਭਾਰਤ ਦੀ ਪ੍ਰਤੀਨਿਧਤਾ ਕਰ ਰਿਹਾ ਹੈ | ਇਸ ਤੋਂ ਪਹਿਲਾਂ ਉਹ ਰੈਂਕਿੰਗ ਮੁਕਾਬਲੇ ‘ਚ 661.1 ਅੰਕਾਂ ਨਾਲ ਸਿਖਰ ‘ਤੇ ਰਹਿੰਦਿਆਂ ਸੋਨ ਤਮਗਾ ਮੁਕਾਬਲੇ ਵਿਚ ਥਾਂ ਬਣਾਉਣ ‘ਚ ਸਫਲ ਰਿਹਾ ਸੀ | ਇਹ ਅਰਜੁਨ ਦਾ ਸੀਨੀਅਰ ਟੀਮ ਨਾਲ ਪਹਿਲਾ ਸੋਨ ਤਮਗਾ ਹੈ |

Related Articles

LEAVE A REPLY

Please enter your comment!
Please enter your name here

Latest Articles