22.6 C
Jalandhar
Saturday, October 19, 2024
spot_img

ਯੂ ਪੀ ਤੇ ਗੁਜਰਾਤ ਤੋਂ ਚੱਲ ਰਹੇ ਅੰਤਰਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾ ਫਾਸ਼

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)
ਫਾਰਮਾ ਓਪੀਓਡਜ਼ ਖਿਲਾਫ ਇੱਕ ਵੱਡੀ ਖੁਫੀਆ ਜਾਣਕਾਰੀ ’ਤੇ ਆਧਾਰਿਤ ਕਾਰਵਾਈ ਕਰਦਿਆਂ ਪੰਜਾਬ ਪੁਲਸ ਨੇ ਉੱਤਰ ਪ੍ਰਦੇਸ਼, ਗੁਜਰਾਤ ਸਥਿਤ ਫਾਰਮਾ ਫੈਕਟਰੀਆਂ ਤੋਂ ਚੱਲ ਰਹੇ ਗੈਰ-ਕਾਨੂੰਨੀ ਓਪੀਓਡਜ਼ ਬਣਾਉਣ ਅਤੇ ਸਪਲਾਈ ਕਰਨ ਵਾਲੀਆਂ ਇਕਾਈਆਂ ਦੇ ਅੰਤਰਰਾਜੀ ਨੈੱਟਵਰਕ ਦਾ ਪਰਦਾ ਫਾਸ਼ ਕੀਤਾ ਹੈ। ਇਹ ਜਾਣਕਾਰੀ ਪੁਲਸ ਕਮਿਸ਼ਨਰ (ਸੀ ਪੀ ) ਅੰਮਿ੍ਰਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਐਤਵਾਰ ਨੂੰ ਦਿੱਤੀ।
ਅੰਮਿ੍ਰਤਸਰ ਸਿਟੀ ਪੁਲਸ ਵੱਲੋਂ 14500 ਟਰਾਮਾਡੋਲ ਗੋਲੀਆਂ ਦੀ ਬਰਾਮਦਗੀ ਤੋਂ ਬਾਅਦ ਗਿ੍ਰਫਤਾਰ ਕੀਤੇ ਗਏ ਅੰਮਿ੍ਰਤਸਰ ਦੇ ਪਿ੍ਰੰਸ ਕੁਮਾਰ ਵਜੋਂ ਇੱਕ ਸਥਾਨਕ ਨਸ਼ਾ ਤਸਕਰ ਦੀ ਗਿ੍ਰਫਤਾਰੀ ਕੀਤੀ ਗਈ, ਜੋ ਇੱਕ ਮਹੀਨੇ ਦੀ ਲੰਮੀ ਬਰੀਕੀ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਸਾਹਮਣੇ ਆਈ ਹੈ।
ਸੀ ਪੀ ਅੰਮਿ੍ਰਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਹੈ ਕਿ ਉਹ ਮੇਜਰ ਸਿੰਘ ਦੇ ਕਹਿਣ ’ਤੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਸੀ, ਜਿਸ ਨੇ ਗੋਇੰਦਵਾਲ ਸਾਹਿਬ ਜੇਲ੍ਹ ਤੋਂ ਮੋਬਾਇਲ ਫੋਨ ਰਾਹੀਂ ਉਸ ਨਾਲ ਸੰਪਰਕ ਕੀਤਾ ਸੀ। ਪੁਲਸ ਨੇ ਜੇਲ੍ਹ ਅੰਦਰੋਂ ਮੇਜਰ ਸਿੰਘ ਦੇ ਕਬਜ਼ੇ ਵਿੱਚੋਂ ਮੋਬਾਇਲ ਫ਼ੋਨ ਵੀ ਬਰਾਮਦ ਕੀਤਾ ਹੈ। ਮੇਜਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। ਉਨ੍ਹਾ ਦੇ ਖੁਲਾਸੇ ’ਤੇ ਬਲਜਿੰਦਰ ਸਿੰਘ, ਆਕਾਸ਼ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਸਾਰੇ ਵਾਸੀ ਪੱਟੀ, ਤਰਨ ਤਾਰਨ, ਮੋਹਰ ਸਿੰਘ ਵਾਸੀ ਹਰੀਕੇ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ। ਗੁਰਪ੍ਰੀਤ ਸਿੰਘ ਅਤੇ ਮੇਜਰ ਸਿੰਘ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਸਚਿਨ ਕੁਮਾਰ ਵਾਸੀ ਕੋਸੀ ਕਲਾਂ ਜ਼ਿਲ੍ਹਾ ਮਥੁਰਾ ਤੋਂ ਫਾਰਮਾ ਡਰੱਗ ਸਪਲਾਈ ਮਿਲੀ ਸੀ। ਸਚਿਨ ਕੁਮਾਰ ਜ਼ਿਲ੍ਹਾ ਹਾਪੁੜ (ਯੂ ਪੀ) ਵਿੱਚ ਸਥਿਤ ਓਲਿਚਹੲਮ ਫਰਮ ਦਾ ਮਾਲਕ ਸੀ।
ਸਚਿਨ ਕੁਮਾਰ ਦੀ ਗਿ੍ਰਫ਼ਤਾਰੀ ਲਈ ਡੀ ਸੀ ਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਏ ਡੀ ਸੀ ਪੀ ਸਿਟੀ-3 ਅਭਿਮਨਿਊ ਰਾਣਾ ਦੀ ਨਿਗਰਾਨੀ ਹੇਠ ਸੀ ਆਈ ਏ-1 ਦੀ ਟੀਮ ਯੂ ਪੀ ਭੇਜੀ ਗਈ ਸੀ। ਸਚਿਨ ਕੁਮਾਰ ਦੀ ਗਿ੍ਰਫ਼ਤਾਰੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਮਾਨਸਾ ਜੇਲ੍ਹ ਵਿੱਚ ਬੰਦ ਕੋਸੀ ਕਲਾਂ ਦੇ ਯੋਗੇਸ਼ ਕੁਮਾਰ ਰਿੰਕੂ ਨਾਲ ਮਿਲੀਭੁਗਤ ਕਰਕੇ ਇਲੀਕੇਮ ਫਾਰਮਾ ਦੇ ਜਾਲ੍ਹੀ ਦਸਤਾਵੇਜ਼ ਤਿਆਰ ਕਰਕੇ ਪੰਜਾਬ ਵਿੱਚ ਨਸ਼ੀਲੀਆਂ ਗੋਲੀਆਂ ਸਪਲਾਈ ਕਰ ਰਹੇ ਸਨ। ਪੁਲਸ ਨੇ ਮਾਨਸਾ ਜੇਲ੍ਹ ਅੰਦਰੋਂ ਯੋਗੇਸ਼ ਕੁਮਾਰ ਕੋਲੋਂ ਮੋਬਾਇਲ ਫ਼ੋਨ ਵੀ ਬਰਾਮਦ ਕੀਤਾ ਸੀ ਅਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਯੋਗੇਸ਼ ਕੁਮਾਰ ਅਤੇ ਸਚਿਨ ਨੇ ਖੁਲਾਸਾ ਕੀਤਾ ਕਿ ਉਹ ਗੁਜਰਾਤ ਦੇ ਅਹਿਮਦਾਬਾਦ ਸਥਿਤ ਗਲਾਸ ਫਾਰਮਾਸਿਊਟੀਕਲਜ਼ ਤੋਂ ਫਾਰਮਾ ਓਪੀਓਡ ਦੀ ਸਪਲਾਈ ਕਰ ਰਹੇ ਸਨ। ਸਚਿਨ ਕੁਮਾਰ ਨੇ ਦਿੱਲੀ ਵਿੱਚ ਨਿਰਮਾਤਾਵਾਂ ਮਨੀਸ਼ ਅਤੇ ਰੇਖਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਗੈਰ-ਕਾਨੂੰਨੀ ਢੰਗ ਨਾਲ ਫਾਰਮਾ ਓਪੀਓਡਜ਼ ਨੂੰ ਹਾਪੁੜ, ਉੱਤਰ ਪ੍ਰਦੇਸ਼ ਰਾਹੀਂ ਪੰਜਾਬ ਭੇਜਣ ਦੀ ਯੋਜਨਾ ਬਣਾਈ। ਉਨ੍ਹਾਂ ਏਲੀਕੇਮ ਫਾਰਮਾ ਦੇ ਨਾਂਅ ’ਤੇ ਹੋਲਸੇਲ ਯੂਨਿਟ ਦੇ ਜਾਲ੍ਹੀ ਦਸਤਾਵੇਜ਼ ਬਣਾਏ। ਨਿਰਮਾਤਾਵਾਂ ਨੇ ਯੋਗੇਸ਼ ਕੁਮਾਰ ਅਤੇ ਸਚਿਨ ਦੀ ਮਿਲੀਭੁਗਤ ਨਾਲ ਹਾਪੁੜ ਨੂੰ ਫਾਰਮਾ ਓਪੀਓਡ ਭੇਜੀ। ਹਾਪੁੜ ਤੋਂ ਖੇਪ ਆਗਰਾ ਵਿੱਚ ਆਕਾਸ਼ ਨੂੰ ਭੇਜੀ ਗਈ ਸੀ, ਜਿਸ ਨੇ ਅੱਗੇ ਅੰਮਿ੍ਰਤਸਰ ਭੇਜ ਦਿੱਤਾ।
ਸੀ ਆਈ ਏ-1 ਅੰਮਿ੍ਰਤਸਰ ਦੀ ਇੱਕ ਪੁਲਿਸ ਟੀਮ ਨੇ ਏ ਟੀ ਅੱੈਸ ਗੁਜਰਾਤ ਦੇ ਨਾਲ ਸਾਂਝੇ ਅਪ੍ਰੇਸ਼ਨ ਵਿੱਚ ਅਹਿਮਦਾਬਾਦ, ਗੁਜਰਾਤ ਵਿੱਚ ਗਲਾਸ ਫਾਰਮਾਸਿਊਟੀਕਲ ’ਤੇ ਛਾਪਾ ਮਾਰਿਆ ਅਤੇ 14,72,220 ਨਸ਼ੀਲੀਆਂ ਗੋਲੀਆਂ/ਕੈਪਸੂਲ ਬਰਾਮਦ ਕੀਤੇ। ਦੋਵੇਂ ਡਾਇਰੈਕਟਰਾਂ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਆਗਰਾ ਤੋਂ ਆਕਾਸ਼ ਨੂੰ ਗਿ੍ਰਫਤਾਰ ਕਰਕੇ ਉਸ ਦੇ ਕਬਜ਼ੇ ’ਚੋਂ 18000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਵਿੱਚ ਹੁਣ ਤੱਕ ਪੁਲਸ ਟੀਮਾਂ ਨੇ 12 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਚਾਰ ਦਸੰਬਰ ਨੂੰ ਅੰਮਿ੍ਰਤਸਰ ਸ਼ਹਿਰ ਦੇ ਪੁਲਸ ਸਟੇਸ਼ਨ ਡੀ ਡਵੀਜ਼ਨ, ਅੰਮਿ੍ਰਤਸਰ ਵਿੱਚ ਐੱਨ ਡੀ ਪੀ ਐੱਸ ਐਕਟ ਦੀ ਧਾਰਾ 22-ਸੀ ਦੇ ਤਹਿਤ ਮਾਮਲਾ ਪਹਿਲਾਂ ਹੀ ਦਰਜ ਕੀਤਾ ਗਿਆ ਸੀ।

Related Articles

LEAVE A REPLY

Please enter your comment!
Please enter your name here

Latest Articles