ਸ਼ਿਮਲਾ : ਕਿ੍ਰਸਮਸ ਅਤੇ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਸੈਲਾਨੀਆਂ ਨੇ ਹਿਮਾਚਲ ਵੱਲ ਵਹੀਰਾਂ ਘੱਤ ਦਿੱਤੀਆਂ ਹਨ। ਮਨਾਲੀ-ਲੇਹ ਕੌਮੀ ਮਾਰਗ ’ਤੇ ਸੈਲਾਨੀਆਂ ਦੀਆਂ ਗੱਡੀਆਂ ਕਾਰਨ ਲੰਮੇ-ਲੰਮੇ ਜਾਮ ਲੱਗ ਗਏ ਹਨ। ਐਤਵਾਰ ਭੁੰਤਰ-ਮਨੀਕਰਨ ਮਾਰਗ ’ਤੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਸੌਲ ਅਤੇ ਮਨੀਕਰਨ ਇਸ ਵੇਲੇ ਸੈਲਾਨੀਆਂ ਦੇ ਮਨਪਸੰਦ ਟੂਰਿਸਟ ਪਲੇਸ ਬਣੇ ਹੋਏ ਹਨ। ਅਟਲ ਟਨਲ ਦੇ ਨੇੜੇ ਹੋਈ ਤਾਜ਼ਾ ਬਰਫਬਾਰੀ ਦਾ ਸੈਲਾਨੀ ਖੂਬ ਆਨੰਦ ਮਾਣ ਰਹੇ ਹਨ। ਹੋਟਲਾਂ ਦੀ 80 ਫੀਸਦੀ ਅਗਾਉੂਂ ਬੁਕਿੰਗ ਹੋ ਚੁੱਕੀ ਹੈ।
ਇਸੇ ਦੌਰਾਨ ਚੰਡੀਗੜ੍ਹ ’ਚ ਘੱਟੋ-ਘੱਟ ਤਾਪਮਾਨ 8.1 ਡਿਗਰੀ, ਬਠਿੰਡਾ ’ਚ 6 ਅਤੇ ਅੰਮਿ੍ਰਤਸਰ ’ਚ 6.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।


