22.6 C
Jalandhar
Friday, October 18, 2024
spot_img

ਬਾਈਕ ਸਵਾਰ ਤਿੰਨ ਨੌਜਵਾਨਾਂ ਦੀ ਟਰੱਕ ਨਾਲ ਟੱਕਰ ’ਚ ਮੌਤ

ਪਟਿਆਲਾ : ਇੱਥੋਂ ਕੁਝ ਦੂਰ ਸਮਾਣਾ ਰੋਡ ’ਤੇ ਪਿੰਡ ਢੈਂਠਲ ਕੋਲ ਐਤਵਾਰ ਰਾਤ ਸੜਕ ਹਾਦਸੇ ਕਾਰਨ ਮੋਟਰਸਾਈਕਲ ਸਵਾਰ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਦੋ ਵਿਦਿਆਰਥੀਆਂ ਸਮੇਤ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਇੱਕ ਸਾਥੀ ਜ਼ਖਮੀ ਹੋ ਗਿਆ। ਦੋ ਮੁੰਡੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਮਿ੍ਰਤਕਾਂ ਦੀ ਪਛਾਣ ਜਸਪ੍ਰੀਤ ਸਿੰਘ (18) ਪੁੱਤਰ ਬਲਵੰਤ ਸਿੰਘ ਤੇ ਸੁਖਚੈਨ ਸਿੰਘ (29) ਪੁੱਤਰ ਅਜੈਬ ਸਿੰਘ ਵਾਸੀਆਨ ਪਿੰਡ ਕਲਹਿਣਾ (ਨਾਭਾ) ਅਤੇ ਦਿਲਪ੍ਰੀਤ ਸਿੰਘ (18) ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਮੈਹਸ (ਨਾਭਾ) ਵਜੋਂ ਹੋਈ। ਜ਼ਖਮੀ ਨਰਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਕੁਲਾਰਾਂ ਪਿੰਡ ਦਾ ਰਹਿਣ ਵਾਲਾ ਹੈ, ਜਿਸ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਨਰਿੰਦਰ ਸਿੰਘ ਦੇ ਬਿਆਨ ਦਰਜ ਕਰਨ ਉਪਰੰਤ ਏ ਐੱਸ ਆਈ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਦੀ ਤਰਫੋਂ ਜਾ ਰਹੇ ਸਨ ਤੇ ਟਰੱਕ ਸਮਾਣਾ ਵੱਲੋਂ ਆ ਰਿਹਾ ਸੀ। ਟਰੱਕ ਡਰਾਈਵਰ ਸਰਦੂਲ ਸਿੰਘ ਵਾਸੀ ਧਨੇਠਾ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

Related Articles

LEAVE A REPLY

Please enter your comment!
Please enter your name here

Latest Articles