ਬਹਿਰੀਨ ਤੋਂ ਪਰਤਿਆ ਰੇਪ ਦਾ ਮੁਲਜ਼ਮ ਹਿਰਾਸਤ ’ਚੋਂ ਫਰਾਰ

0
166

ਨਵੀਂ ਦਿੱਲੀ : ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸੀ ਆਈ ਐੱਸ ਐੱਫ ਦੇ ਜਵਾਨਾਂ ਦੀ ਹਿਰਾਸਤ ਵਿੱਚੋਂ ਬਲਾਤਕਾਰ ਦਾ ਮੁਲਜ਼ਮ ਫਰਾਰ ਹੋ ਗਿਆ।
ਇਹ ਘਟਨਾ 20 ਦਸੰਬਰ ਦੀ ਹੈ। ਖੰਨਾ ਪੁੁਲਸ ਨੇ 7 ਅਪਰੈਲ 2020 ਨੂੰ ਬਲਾਤਕਾਰ ਦੇ ਮੁਲਜ਼ਮ ਅਮਨਦੀਪ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਖਿਲਾਫ ਲੁਕਆਊਟ ਸਰਕੂਲਰ ਕਢਾਇਆ ਸੀ। ਦਿੱਲੀ ਪੁਲਸ ਨੇ ਕਿਹਾ ਕਿ ਅਮਨਦੀਪ ਨੂੰ ਬਹਿਰੀਨ ਤੋਂ ਆਉਣ ’ਤੇ ਹਵਾਈ ਅੱਡੇ ’ਤੇ ਸੀ ਆਈ ਐੱਸ ਐੱਫ ਦੇ ਜਵਾਨਾਂ ਨੇ ਹਿਰਾਸਤ ’ਚ ਲਿਆ ਸੀ। ਇਸ ਤੋਂ ਬਾਅਦ ਉਹ ਵਾਸ਼ਰੂਮ ਗਿਆ ਤੇ ਉਥੋਂ ਫਰਾਰ ਹੋਣ ’ਚ ਕਾਮਯਾਬ ਰਿਹਾ।

LEAVE A REPLY

Please enter your comment!
Please enter your name here