ਬੈਨਰਜੀ ਨੇ ਧਨਖੜ ਦੀ ਮੁੜ ਨਕਲ ਉਤਾਰੀ

0
166

ਕੋਲਕਾਤਾ : ਤਿ੍ਰਣਮੂਲ ਕਾਂਗਰਸ ਦੇ ਲੋਕ ਸਭਾ ਮੈਂਬਰ ਕਲਿਆਣ ਬੈਨਰਜੀ ਨੇ ਐਤਵਾਰ ਇਕ ਸਭਾ ਵਿਚ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਪਰਸਨ ਜਗਦੀਪ ਧਨਖੜ ਦੀ ਮੁੜ ਨਕਲ ਉਤਾਰੀ। ਉਸ ਨੇ ਕਿਹਾ-ਮੈਂ ਮਿਮਿਕਰੀ ਕਰਦਾ ਰਹਾਂਗਾ, ਇਹ ਇਕ ਕਲਾ ਹੈ। ਜੇ ਲੋੜ ਪਈ ਤਾਂ ਮੈਂ ਹਜ਼ਾਰ ਵਾਰ ਕਰਾਂਗਾ। ਮੇਰੇ ਕੋਲ ਆਪਣੇ ਵਿਚਾਰ ਪ੍ਰਗਟਾਉਣ ਦੇ ਸਾਰੇ ਬੁਨਿਆਦੀ ਅਧਿਕਾਰ ਹਨ। ਤੁਸੀਂ ਮੈਨੂੰ ਮਾਰ ਸਕਦੇ ਹੋ ਪਰ ਮੈਂ ਪਿੱਛੇ ਨਹੀਂ ਹਟਾਂਗਾ, ਮੈਂ ਲੜਨਾ ਜਾਰੀ ਰੱਖਾਂਗਾ।
ਮੇਰਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਹੈ। ਮੇਰਾ ਇੱਕ ਸਵਾਲ ਹੈ। ਕੀ ਉਹ (ਧਨਖੜ) ਸੱਚ ਵਿਚ ਰਾਜ ਸਭਾ ਵਿਚ ਅਜਿਹਾ ਵਿਹਾਰ ਕਰਦੇ ਹਨ? ਮਿਮਿਕਰੀ ਇਕ ਕਲਾ ਹੈ ਅਤੇ ਇਹ 2014 ਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤੀ ਸੀ। 19 ਦਸੰਬਰ ਨੂੰ ਸੰਸਦ ਵਿੱਚੋਂ ਮੁਅੱਤਲ ਕੀਤੇ ਜਾਣ ਤੋਂ ਬਾਅਦ ਕੁਝ ਸਾਂਸਦ ਸੰਸਦ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਉਦੋਂ ਬੈਨਰਜੀ ਨੇ ਧਨਖੜ ਦੀ ਨਕਲ ਉਤਾਰੀ ਸੀ। ਇਸ ਤੋਂ ਬਾਅਦ ਧਨਖੜ ਨੇ ਕਿਹਾ ਸੀ ਕਿ ਉਹ ਜੱਟ ਹਨ ਤੇ ਬੈਨਰਜੀ ਨੇ ਜੱਟ ਦੀ ਨਕਲ ਉਤਾਰੀ।
ਆਪੋਜ਼ੀਸ਼ਨ ਆਗੂਆਂ ਨੇ ਇਸ ’ਤੇ ਇਤਰਾਜ਼ ਕਰਦਿਆਂ ਕਿਹਾ ਸੀ ਕਿ ਧਨਖੜ ਨੇ ਇਹ ਕਹਿ ਕੇ ਸੰਸਦ ਵਿਚ ਜਾਤੀਵਾਦ ਲੈ ਆਂਦਾ।

LEAVE A REPLY

Please enter your comment!
Please enter your name here