25.4 C
Jalandhar
Friday, October 18, 2024
spot_img

ਸ਼ਹੀਦ ਊਧਮ ਸਿੰਘ ਦੇ ਵਾਰਸਾਂ ਨੂੰ ਸਮਾਜਕ ਤੇ ਆਰਥਕ ਨਾਬਰਾਬਰੀ ਖਿਲਾਫ ਉੱਠਣਾ ਚਾਹੀਦਾ : ਜਗਰੂਪ

ਫਾਜ਼ਿਲਕਾ (ਕਿ੍ਰਸ਼ਨ ਸਿੰਘ/ਰਣਬੀਰ ਕੌਰ ਢਾਬਾਂ)
ਮੰਗਲਵਾਰ ਇੱਥੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਸ਼ਹੀਦ ਊਧਮ ਸਿੰਘ ਸੁਨਾਮ ਦੇ ਜਨਮ ਦਿਹਾੜੇ ਮੌਕੇ ਰੁਜ਼ਗਾਰ ਪ੍ਰਾਪਤੀ ਲਈ ਬਨੇਗਾ ਲਈ ਸੰਘਰਸ਼, ਹਰ ਇਕ ਲਈ ਮੁਫਤ ਇਲਾਜ ਅਤੇ ਸਿੱਖਿਆ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਆਦਿ ਵਿਸ਼ਿਆਂ ’ਤੇ ਸੈਮੀਨਾਰ ਅਤੇ ਇਨਕਲਾਬੀ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ, ਜਿਸ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ, ਜ਼ਿਲ੍ਹਾ ਪ੍ਰਧਾਨ ਹਰਭਜਨ ਛਪੜੀਵਾਲਾ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਮਨ ਧਰਮੂ ਵਾਲਾ ਨੇ ਕੀਤੀ। ਇਸ ਸਮਾਗਮ ਵਿੱਚ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਜਗਰੂਪ ਸਿੰਘ, ਫਿਰੋਜ਼ਪੁਰ-ਫਾਜ਼ਿਲਕਾ ਦੇ ਸਲਾਹਕਾਰ ਅਤੇ ਹੰਸ ਰਾਜ ਗੋਲਡਨ, ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਆਗੂ ਸੁਰਿੰਦਰ ਢੰਡੀਆਂ ਵਿਸ਼ੇਸ਼ ਤੌਰ ’ਤੇ ਹਾਜਰ ਸਨ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਜਗਰੂਪ ਸਿੰਘ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਸਮੁੱਚਾ ਜੀਵਨ ਸ਼ਹੀਦ ਭਗਤ ਸਿੰਘ ਦੇ ਜੀਵਨ ਸੰਘਰਸ਼ ਤੋਂ ਪ੍ਰੇਰਿਤ ਸੀ ਅਤੇ ਉਹਨਾ ਭਗਤ ਸਿੰਘ ਦੇ ਪਾਏ ਪੂਰਨਿਆਂ ’ਤੇ ਚਲਦਿਆਂ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਲਿਆ। ਉਹਨਾ ਕਿਹਾ ਕਿ ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਇਕੋ ਵਿਚਾਰਧਾਰਾ ਅਤੇ ਖਾਸ ਮਿਸ਼ਨ (ਆਜ਼ਾਦੀ ਅਤੇ ਸਮਾਜਵਾਦੀ ਪ੍ਰਬੰਧ ਦੀ ਸਥਾਪਤੀ) ਦੀ ਪ੍ਰਾਪਤੀ ਸੰਘਰਸ਼ ਦੇ ਝੰਡਾਬਰਦਾਰ ਸਨ। ਉਹਨਾ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦਾਂ ਵੱਲੋਂ ਕੁਰਬਾਨੀਆਂ ਦੇ ਕੇ ਪ੍ਰਾਪਤ ਕੀਤੀ ਆਜ਼ਾਦੀ ਤੋਂ ਬਾਅਦ ਵੀ ਸਰਮਾਏਦਾਰੀ ਧਿਰ ਅੰਗਰੇਜ਼ ਹਕੂਮਤ ਦੀ ਰਾਹ ’ਤੇ ਚਲਦਿਆਂ ਲੋਕ ਵਿਰੋਧੀ ਨੀਤੀਆਂ ਬਣਾ ਰਹੀ ਹੈ। ਉਹਨਾ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਸੱਚੇ ਵਾਰਸਾਂ ਨੂੰ ਸਮਾਜਕ ਅਤੇ ਆਰਥਕ ਨਾਬਰਾਬਰੀ ਖਿਲਾਫ ਉੱਠ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਪਰਮਜੀਤ ਸਿੰਘ ਢਾਬਾਂ ਅਤੇ ਰਮਨ ਧਰਮੂ ਵਾਲਾ ਨੇ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ ਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਵੱਲੋਂ ਦੇਸ਼ ਭਗਤਾਂ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਮਨਾ ਕੇ ਬੇਰੁਜ਼ਗਾਰ ਅਤੇ ਨਿਰਾਸ਼ ਜਵਾਨੀ ਨੂੰ ਜਾਗਰੂਕ ਕਰਨ ਦਾ ਬੇਰੋਕ ਉਪਰਾਲਾ ਕੀਤਾ ਜਾਂਦਾ ਹੈ। ਇਸ ਦੀ ਲਗਾਤਾਰਤਾ ਦਾ ਹੀ ਸਿੱਟਾ ਹੈ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ ਅੱਜ ਹਰ ਨਿਰਾਸ਼ ਹੋ ਚੁੱਕੇ ਨੌਜਵਾਨ, ਵਿਦਿਆਰਥੀ ਅਤੇ ਆਮ ਮਨੁੱਖ ਲਈ ਆਸ ਦੀ ਕਿਰਨ ਹੈ।
ਉਹਨਾ ਇਸ ਮੌਕੇ ਪ੍ਰਣ ਲੈਂਦਿਆਂ ਕਿਹਾ ਕਿ ਨੌਜਵਾਨ ਅਤੇ ਵਿਦਿਆਰਥੀ ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ ਤੋਂ ਅਗਵਾਈ ਲੈ ਕੇ ਬਨੇਗਾ ਦੀ ਪ੍ਰਾਪਤੀ ਅਤੇ ਮੁਫਤ ਵਿਦਿਆ ਗਰੰਟੀ ਲਈ ਸੰਘਰਸ਼ ਨੂੰ ਪ੍ਰਾਪਤੀ ਤੱਕ ਜਾਰੀ ਰੱਖਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੌਰਮਿੰਟ ਸਕੂਲ ਟੀਚਰ ਯੂਨੀਅਨ (ਵਿਗਿਆਨਕ) ਦੇ ਸੂਬਾ ਸਕੱਤਰ ਸੁਰਿੰਦਰ ਕੰਬੋਜ, ਡੀ ਟੀ ਐੱਫ ਦੇ ਆਗੂ ਵਰਿੰਦਰ ਕੁਮਾਰ ਲਾਧੂਕਾ, ਆਈ ਟੀ ਆਈ ਅਲੂਮਨੀ ਐਸੋਸੀਏਸ਼ਨ ਦੇ ਆਗੂ ਇੰਸਪੈਕਟਰ ਮਦਨ ਲਾਲ, ਜੀ ਐੱਸ ਟੀ ਯੂ ਦੇ ਆਗੂ ਵਰਿਆਮ ਘੁੱਲਾ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਹਾਇਕ ਸਕੱਤਰ ਹਰਭਜਨ ਛੱਪੜੀ ਵਾਲਾ, ਜ਼ਿਲ੍ਹਾ ਸਕੱਤਰ ਸੁਬੇਗ ਝੰਗੜ ਭੈਣੀ, ਨਰਿੰਦਰ ਢਾਬਾਂ, ਗੁਰਦਿਆਲ ਸਿੰਘ, ਆਲ ਇੰਡੀਆ ਸਟੂਡੈਂਟਸ ਫੈਡਰੇਸਨ ਦੇ ਜ਼ਿਲ੍ਹਾ ਕੌਂਸਲ ਮੈਂਬਰ ਹੈਪੀ ਗਾਗਨ ਕੇ, ਆਸ਼ੂ ਕਰਨੀ ਖੇੜਾ, ਆਈ ਟੀ ਆਈ ਦੇ ਪ੍ਰਧਾਨ ਆਸ਼ਿਸ਼ ਕੁਮਾਰ, ਲੜਕੀਆਂ ਦੀ ਪ੍ਰਧਾਨ ਸਪਨਾ ਰਾਣੀ, ਆਕਾਸ਼ ਬਾਹਮਣੀਵਾਲਾ, ਰਵੀ ਢਾਬਾਂ, ਸੁਰਿੰਦਰ ਬਾਹਮਣੀਵਾਲਾ, ਰਾਜਵਿੰਦਰ ਨੌਲਾ, ਸਤੀਸ਼ ਛੱਪੜੀਵਾਲਾ, ਕੁਲਦੀਪ ਬਖੂ ਸ਼ਾਹ, ਕਿ੍ਰਸ਼ਨ ਧਰਮੂ ਵਾਲਾ, ਜੰਮੂ ਰਾਮ ਬੰਨਵਾਲਾ, ਬਲਵਿੰਦਰ ਮਹਾਲਮ, ਜਰਨੈਲ ਢਾਬਾਂ, ਅੰਕੁਸ਼ ਲਾਧੂਕਾ ਤੇ ਛਿੰਦਰਪਾਲ ਛੱਪੜੀਵਾਲਾ ਨੇ ਵੀ ਸੰਬੋਧਨ ਕੀਤਾ।

Related Articles

LEAVE A REPLY

Please enter your comment!
Please enter your name here

Latest Articles