ਚੰਡੀਗੜ੍ਹ : ਨਵੇਂ ਹਿੱਟ ਐਂਡ ਰਨ ਕਾਨੂੰਨ ਖਿਲਾਫ ਟਰੱਕ ਡਰਾਈਵਰਾਂ ਦੀ ਤਿੰਨ ਦਿਨਾ ਹੜਤਾਲ ਦੇ ਦੂਜੇ ਦਿਨ ਮੰਗਲਵਾਰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਪੈਟਰੋਲ ਪੰਪਾਂ ’ਤੇ ਭਾਰੀ ਭੀੜਾਂ ਨਜ਼ਰ ਆਈਆਂ। ਨਵੇਂ ਕਾਨੂੰਨ ਵਿੱਚ ਹਾਦਸੇ ਬਾਅਦ ਪੁਲਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਸੂਚਿਤ ਕੀਤੇ ਬਿਨਾਂ ਫਰਾਰ ਹੋਣ ਵਾਲਿਆਂ ਲਈ 10 ਸਾਲ ਦੀ ਕੈਦ ਤੇ 7 ਲੱਖ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਜਲੰਧਰ ’ਚ ਹੜਤਾਲ ਖੋਲ੍ਹਣ ਬਾਰੇ ਸਹਿਮਤੀ ਦੀਆਂ ਖ਼ਬਰਾਂ ਸਨ। ਮਹਾਰਾਸ਼ਟਰ ਸਰਕਾਰ ਨੇ ਪੁਲਸ ਨੂੰ ਕਿਹਾ ਹੈ ਕਿ ਉਹ ਬਾਜ਼ਾਰ ਵਿਚ ਪੈਟਰੋਲ, ਡੀਜ਼ਲ ਅਤੇ ਐੱਲ ਪੀ ਜੀ ਸਿਲੰਡਰਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਵੇ।





