ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਜਾਰੀ ਕੀਤੇ ਤੀਜੇ ਸੰਮਨ ’ਤੇ ਵੀ ਬੁੱਧਵਾਰ ਪੇਸ਼ ਨਹੀਂ ਹੋਏ ਅਤੇ ਨੋਟਿਸ ਨੂੰ ਗੈਰ-ਕਾਨੂੰਨੀ ਦੱਸਦਿਆਂ ਲਿਖਤੀ ਜਵਾਬ ਭੇਜਿਆ। ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਕਿਹਾ ਕਿ ਕੇਜਰੀਵਾਲ ਏਜੰਸੀ ਨਾਲ ਸਹਿਯੋਗ ਲਈ ਤਿਆਰ ਹਨ, ਪਰ ਦਾਅਵਾ ਕੀਤਾ ਕਿ ਸੰਮਨ ਉਨ੍ਹਾ ਨੂੰ ਗਿ੍ਰਫਤਾਰ ਕਰਨ ਦੇ ਇਰਾਦੇ ਨਾਲ ਭੇਜੇ ਗਏ ਹਨ। ਪਾਰਟੀ ਨੇ ਕਿਹਾਚੋਣਾਂ ਤੋਂ ਐਨ ਪਹਿਲਾਂ ਨੋਟਿਸ ਕਿਉ ਭੇਜਿਆ ਗਿਆ ਹੈ? ਨੋਟਿਸ ਕੇਜਰੀਵਾਲ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਹੈ।
ਕੇਜਰੀਵਾਲ ਨੂੰ ਬੁੱਧਵਾਰ ਨੂੰ ਈ ਡੀ ਨੇ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛ-ਪੜਤਾਲ ਲਈ ਬੁਲਾਇਆ ਸੀ।