ਨਵੀਂ ਦਿੱਲੀ : ਇਸਰੋ ਦਾ ਆਦਿਤਿਆ ਐੱਲ-1 ਸਪੇਸਕ੍ਰਾਫ਼ਟ 126 ਦਿਨਾਂ ’ਚ 15 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਸ਼ਨੀਵਾਰ 6 ਜਨਵਰੀ ਨੂੰ ਲੈਗ੍ਰੇਂਜ ਪੁਆਇੰਟ 1 (ਐੱਲ-1) ’ਤੇ ਪਹੰੁਚ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਆਦਿਤਿਆ ਐੱਲ-1 ਦੇ ਹੇਲੋ ਆਰਬਿਟ ’ਚ ਐਂਟਰੀ ਕਰਨ ਦੀ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। 2 ਸਤੰਬਰ 2023 ਨੂੰ ਸ਼ੁਰੂ ਹੋਈ ਆਦਿਤਿਆ ਦੀ ਯਾਤਰਾ ਹੁਣ ਖ਼ਤਮ ਹੋ ਚੁੱਕੀ ਹੈ। ਆਦਿਤਿਆ ਐੱਲ-1 ਮਿਸ਼ਨ ਦੇ ਪ੍ਰੋਜੈਕਟ ਡਾਇਰੈਕਟਰ ਨਿਗਾਰ ਸ਼ਾਜੀ ਨੇ ਇੱਕ ਇੰਟਰਵਿਊ ’ਚ ਦੱਸਿਆ ਕਿ ਇਹ ਮਿਸ਼ਨ ਸਿਰਫ਼ ਸੂਰਜ ਦੀ ਸਟੱਡੀ ਕਰਨ ’ਚ ਮਦਦ ਨਹੀਂ ਕਰੇਗਾ, ਬਲਕਿ 400 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਸੌਰ ਤੂਫਾਨਾਂ ਦੀ ਜਾਣਕਾਰੀ ਵੀ ਦੇਵੇਗਾ।





