ਕੋਲਕਾਤਾ : ਮਾਰਕਸੀ ਪਾਰਟੀ ਵੱਲੋਂ 17 ਜਨਵਰੀ ਨੂੰ ਕਾਮਰੇਡ ਜਿਓਤੀ ਬਾਸੂ ਦੀ ਪੰਦਰਵੀਂ ਬਰਸੀ ਮਨਾਈ ਜਾ ਰਹੀ ਹੈ ਤੇ ਇਸੇ ਦਿਨ ਇਕ ਕੌਮੀ ਸੈਮੀਨਾਰ ਕੀਤਾ ਜਾ ਰਿਹਾ, ਜਿਸ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ‘ਸੈਕੂਲਰ, ਜਮਹੂਰੀ ਗਣਤੰਤਰ ਨੂੰ ਚੁਣੌਤੀਆਂ : ਜਿਓਤੀ ਬਾਸੂ ਦਾ ਰੋਲ ਤੇ ਸਾਡਾ ਫਰਜ਼’ ਵਿਸ਼ੇ ’ਤੇ ਲੈਕਚਰ ਦੇਣਗੇ। ਮਾਰਕਸੀ ਪਾਰਟੀ ਦੇ ਸੂਬਾ ਸਕੱਤਰ ਮੁਹੰਮਦ ਸਲੀਮ ਨੇ ਨਿਤਿਸ਼ ਨੂੰ ਸੱਦਣ ਦੀ ਪੁਸ਼ਟੀ ਕਰਦਿਆਂ ਕਿਹਾ ਹੈਜਿਓਤੀ ਬਾਸੂ ਸਭ ਤੋਂ ਵੱਧ ਮੁੱਖ ਮੰਤਰੀ ਰਹਿਣ ਵਾਲਿਆਂ ਵਿੱਚੋਂ ਇਕ ਸਨ। ਨਿਤਿਸ਼ ਵੀ ਕਾਫੀ ਚਿਰ ਤੋਂ ਮੁੱਖ ਮੰਤਰੀ ਹੈ। ਇਸ ਤੋਂ ਇਲਾਵਾ ਉਹ ਸੋਸ਼ਲਿਸਟ ਵੀ ਹਨ।



