ਰਾਜਸਥਾਨ ’ਚ ਭਾਜਪਾਈ ਮੰਤਰੀ ਚਿੱਤ

0
148

ਜੈਪੁਰ : ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੀ ਕਰਨਪੁਰ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਰੁਪਿੰਦਰ ਸਿੰਘ ਕੂਨਰ ਨੇ ਆਪਣੇ ਨੇੜਲੇ ਵਿਰੋਧੀ ਅਤੇ ਸੱਤਾਧਾਰੀ ਭਾਜਪਾ ਦੇ ਮੰਤਰੀ ਸੁਰਿੰਦਰਪਾਲ ਸਿੰਘ ਟੀਟੀ ਨੂੰ 11283 ਵੋਟਾਂ ਨਾਲ ਹਰਾ ਦਿੱਤਾ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਕਾਂਗਰਸੀ ਉਮੀਦਵਾਰ ਦੀ ਮੌਤ ਕਾਰਨ ਇਸ ਸੀਟ ’ਤੇ ਅਸੰਬਲੀ ਚੋਣਾਂ ਵੇਲੇ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਇਸ ਸੀਟ ਲਈ 5 ਜਨਵਰੀ ਨੂੰ ਵੋਟਿੰਗ ਹੋਈ ਸੀ ਅਤੇ ਸੋਮਵਾਰ ਗਿਣਤੀ ਹੋਈ। ਚੋਣ ਵਿਭਾਗ ਦੀ ਵੈੱਬਸਾਈਟ ਅਨੁਸਾਰ ਕਾਂਗਰਸ ਦੇ ਉਮੀਦਵਾਰ ਰੁਪਿੰਦਰ ਸਿੰਘ ਨੂੰ 94,950 ਵੋਟਾਂ ਮਿਲੀਆਂ, ਜਦੋਂ ਕਿ ਟੀਟੀ ਨੂੰ 83,667 ਵੋਟਾਂ ਮਿਲੀਆਂ। ਤੀਜੇ ਨੰਬਰ ’ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਿ੍ਰਥੀਪਾਲ ਸਿੰਘ ਨੂੰ 11940 ਵੋਟਾਂ ਮਿਲੀਆਂ।
ਇਸ ਜਿੱਤ ਨਾਲ ਸੂਬੇ ਦੀ 200 ਸੀਟਾਂ ਵਾਲੀ ਵਿਧਾਨ ਸਭਾ ’ਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 70 ਹੋ ਗਈ ਹੈ। ਸੱਤਾਧਾਰੀ ਭਾਜਪਾ ਦੇ 115 ਵਿਧਾਇਕ ਹਨ।
ਚੋਣ ਤੋਂ ਪਹਿਲਾਂ ਟੀਟੀ ਨੂੰ ਮੰਤਰੀ ਬਣਾਉਣ ’ਤੇ ਕਾਂਗਰਸ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਕਿਹਾ ਸੀ ਕਿ ਇਹ ਚੋਣ ਜਿੱਤਣ ਦਾ ਹਰਬਾ ਹੈ।

LEAVE A REPLY

Please enter your comment!
Please enter your name here