ਮੁਹਾਲੀ : ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਵਿਰੁੱਧ ਦਰਜ ਭਿ੍ਸ਼ਟਾਚਾਰ ਦੇ ਮਾਮਲੇ ‘ਚ ਨਾਮਜ਼ਦ ਕੀਤੇ ਉਸ ਦੇ ਭਤੀਜੇ ਦਲਜੀਤ ਸਿੰਘ ਗਿਲਜੀਆਂ ਦਾ ਵੀਰਵਾਰ ਅਦਾਲਤ ਨੇ 18 ਜੁਲਾਈ ਤੱਕ ਲਈ ਪੁਲਸ ਰਿਮਾਂਡ ਦੇ ਦਿੱਤਾ | ਇਸ ਤੋਂ ਪਹਿਲਾਂ ਵਿਜੀਲੈਂਸ ਨੇ ਦਲਜੀਤ ਗਿਲਜੀਆਂ ਦੇ ਘਰ ਦੀ ਤਲਾਸ਼ੀ ਲੈ ਕੇ ਲੈਪਟਾਪ, ਪੈਨ ਡਰਾਈਵ ਅਤੇ ਕੁਝ ਦਸਤਾਵੇਜ਼ ਬਰਾਮਦ ਕੀਤੇ | ਤਲਾਸ਼ੀ ਦੌਰਾਨ ਗਿਲਜੀਆਂ ਦੇ ਘਰ ਖੜ੍ਹੀ ਮਰਸੀਡੀਜ਼ ਕਾਰ ਦੇ ਅਗਲੇ ਸ਼ੀਸ਼ੇ ਉੱਤੇ ਐੱਮ ਐੱਲ ਏ ਦਾ ਸਟਿੱਕਰ ਲੱਗਾ ਹੋਇਆ ਸੀ, ਜਦ ਕਿ ਉਹ ਨਾ ਵਿਧਾਇਕ ਹੈ ਅਤੇ ਨਾ ਹੀ ਸਾਬਕਾ ਵਿਧਾਇਕ | ਦਲਜੀਤ ਦੀ ਕਾਰ ‘ਤੇ ਇਹ ਸਟਿੱਕਰ ਲੱਗਿਆ ਹੋਣ ਕਾਰਨ ਉਹ ਬੜੀ ਆਸਾਨੀ ਨਾਲ ਪੰਜਾਬ ਸਿਵਲ ਸਕੱਤਰੇਤ ਅਤੇ ਪੰਜਾਬ ਵਿਧਾਨ ਸਭਾ ਵਿਚ ਆਉਂਦਾ-ਜਾਂਦਾ ਸੀ |