ਕਾਮਰੇਡ ਅਨਜਾਨ ਦੀ ਹਾਲਤ ਨਾਜ਼ੁਕ

0
214

ਸ਼ਾਹਕੋਟ, (ਗਿਆਨ ਸੈਦਪੁਰੀ)-ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰ ਅਤੇ ਕੁਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਜਨਰਲ ਸਕੱਤਰ ਕਾਮਰੇਡ ਅਤੁਲ ਅਨਜਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕੁਲ ਹਿੰਦ ਕਿਸਾਨ ਸਭਾ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਕਾਮਰੇਡ ਸੂਰਤ ਸਿਘ ਧਰਮਕੋਟ ਨੇ ਜਾਣਕਾਰੀ ਦਿੱਤੀ ਹੈ ਕਿ ਕਾਮਰੇਡ ਅਨਜਾਨ ਦੇ ਨਜ਼ਦੀਕੀ ਰਿਸ਼ਤੇਦਾਰ ਆਰ ਕੇ ਸਿੰਘ ਨਾਲ ਟੈਲੀਫ਼ੋਨ ’ਤੇ ਹੋਈ ਗੱਲਬਾਤ ਅਨੁਸਾਰ ਉਨ੍ਹਾ ਨੂੰ ਦਿੱਲੀ ਤੋਂ ਲਖਨਊ ਸ਼ਿਫਟ ਕਰ ਦਿੱਤਾ ਗਿਆ ਹੈ। ਪਿਛਲੇ ਕਾਫ਼ੀ ਦਿਨਾਂ ਤੋਂ ਉਹ ਬਿਮਾਰ ਸਨ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾ ਨੂੰ ਉਨ੍ਹਾ ਦੇ ਸ਼ਹਿਰ ਲਖਨਊ ਲਿਜਾਇਆ ਗਿਆ ਹੈ। ਉੱਥੇ ਉਹ ਕੌਮਾ ਵਿੱਚ ਹਨ। ਕਾਮਰੇਡ ਸੂਰਤ ਸਿੰਘ ਨੇ ਕਾਮਰੇਡ ਅਨਜਾਨ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।

LEAVE A REPLY

Please enter your comment!
Please enter your name here