ਮਾਨਸਾ : ਪਿੰਡ ਅਹਿਮਦਪੁਰ ਵਿਖੇ ਬਜ਼ੁਰਗ ਦਿਓਰ-ਭਰਜਾਈ ਦਾ ਕਤਲ ਕਰ ਦਿੱਤਾ ਗਿਆ।
ਬਲਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਜੰਗੀਰ ਸਿੰਘ (62) ਆਪਣੇ ਪਸ਼ੂਆਂ ਵਾਲੇ ਘਰ ਦੀ ਰਾਖੀ ਲਈ ਸੁੱਤਾ ਪਿਆ ਸੀ। ਉਸ ਦੇ ਤਾਏ ਦੇ ਬਾਹਰ ਰਿਸ਼ਤੇਦਾਰੀ ਵਿਚ ਜਾਣ ਕਾਰਨ ਉਸ ਦੀ ਤਾਈ ਰਣਜੀਤ ਕੌਰ (60) ਆਪਣੇ ਪਾਸੇ ਪਸ਼ੂਆਂ ਵਾਲੇ ਘਰ ਦੀ ਰਾਖੀ ਲਈ ਸੁੱਤੀ ਸੀ।
ਸਵੇਰ ਵੇਲੇ ਦੇਖਿਆ ਕਿ ਉਸ ਦੇ ਪਿਤਾ ਜੰਗੀਰ ਸਿੰਘ ਦਾ ਸਿਰ ’ਤੇ ਤੇਜ਼ ਵਾਰ ਨਾਲ ਕਤਲ ਕੀਤਾ ਹੋਇਆ ਸੀ ਅਤੇ ਦੂਜੇ ਪਾਸੇ ਤਾਈ ਦਾ ਬਿਸਤਰਾ ਫਰੋਲਿਆ ਗਿਆ ਤਾਂ ਉਸ ਦੇ ਸਿਰ ’ਤੇ ਵੀ ਵਾਰ ਕਰਕੇ ਕਤਲ ਕੀਤਾ ਹੋਇਆ ਸੀ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।




