ਇੰਫਾਲ : ਰਾਹੁਲ ਗਾਂਧੀ ਨੇ ਸੋਮਵਾਰ ਇੱਥੇ ਸੇਕਮਾਈ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਦੂਜੇ ਦਿਨ ਦੀ ਸ਼ੁਰੂਆਤ ਕੀਤੀ ਅਤੇ ਰਸਤੇ ’ਚ ਯਾਤਰਾ ਦਾ ਸਵਾਗਤ ਕਰਨ ਲਈ ਕਤਾਰ ’ਚ ਖੜ੍ਹੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾ ਲੋੜਾਂ ਮੁਤਾਬਕ ਬਦਲੀ ਹੋਈ ਵੋਲਵੋ ਬੱਸ ’ਚ ਸਫਰ ਸ਼ੁਰੂ ਕੀਤਾ। ਉਹ ਕੁਝ ਦੂਰ ਤੱਕ ਤੁਰੇ ਵੀ। ਉਨ੍ਹਾ ਲੋਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਿਆ। ਜਦੋਂ ਬੱਸ ਇੱਥੋਂ ਦੇ ਕਈ ਰੁਝੇਵਿਆਂ ਵਾਲੇ ਖੇਤਰਾਂ ਵਿੱਚੋਂ ਲੰਘੀ ਤਾਂ ਬਹੁਤ ਸਾਰੇ ਲੋਕ, ਜਿਨ੍ਹਾਂ ’ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ, ਰੂਟ ’ਚ ਕਤਾਰਾਂ ’ਚ ਖੜ੍ਹੇ ਹੋ ਗਏ ਅਤੇ ਰਾਹੁਲ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ।



