ਰਾਮਾਸਵਾਮੀ ਨੇ ਹੱਥ ਖੜ੍ਹੇ ਕੀਤੇ

0
143

ਡੈਸ ਮੋਇਨੇਸ : ਅਮਰੀਕੀ ਉਦਯੋਗਪਤੀ ਵਿਵੇਕ ਰਾਮਾਸਵਾਮੀ ਨੇ ਐਲਾਨ ਕੀਤਾ ਕਿ ਉਹ ਆਇਓਵਾ ਕਾਕਸ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ 2024 ਦੀਆਂ ਰਾਸ਼ਟਰਪਤੀ ਚੋਣਾਂ ’ਚ ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਦੀ ਦੌੜ ਤੋਂ ਹਟ ਰਹੇ ਹਨ। ਆਇਓਵਾ ਕਾਕਸ ’ਚ ਵੋਟਿੰਗ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਲਈ ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀਆਂ ਵਿਚਕਾਰ ਲੰਮੀ ਪ੍ਰਕਿਰਿਆ ਦੀ ਸ਼ੁਰੂਆਤ ਹੈ। ਬਾਇਓਟੈੱਕ ਉਦਯੋਗਪਤੀ ਰਾਮਾਸਵਾਮੀ (38) ਨੇ ਆਪਣੇ ਵਿਰੋਧੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਮਰਥਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾ ਟਰੰਪ ਨੂੰ 21ਵੀਂ ਸਦੀ ਦਾ ਸਰਵੋਤਮ ਰਾਸ਼ਟਰਪਤੀ ਦੱਸਿਆ ਸੀ।

LEAVE A REPLY

Please enter your comment!
Please enter your name here