ਸ਼ਰਮੀਲਾ ਨੂੰ ਬਣਾਇਆ ਆਂਧਰਾ ਕਾਂਗਰਸ ਦਾ ਪ੍ਰਧਾਨ

0
223

ਨਵੀਂ ਦਿੱਲੀ : ਕਾਂਗਰਸ ਨੇ ਮੰਗਲਵਾਰ ਮਰਹੂਮ ਮੁੱਖ ਮੰਤਰੀ ਵਾਈ ਐੱਸ ਰਾਜਸ਼ੇਖਰ ਰੈਡੀ ਦੀ ਧੀ ਵਾਈ ਐੱਸ ਸ਼ਰਮੀਲਾ ਨੂੰ ਆਂਧਰਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਸ਼ਰਮੀਲਾ ਸੂਬੇ ਦੇ ਮੁੱਖ ਮੰਤਰੀ ਵਾਈ ਐੱਸ ਜਗਨ ਮੋਹਨ ਰੈਡੀ ਦੀ ਭੈਣ ਹੈ ਤੇ ਚਾਰ ਜਨਵਰੀ ਨੂੰ ਹੀ ਕਾਂਗਰਸ ਵਿਚ ਸ਼ਾਮਲ ਹੋਈ ਸੀ। ਇਸ ਤੋਂ ਪਹਿਲੇ ਪ੍ਰਧਾਨ ਗਿਡਗੂ ਰੁਦਰਾ ਰਾਜੂ ਨੂੰ ਕਾਂਗਰਸ ਵਰਕਿੰਗ ਕਮੇਟੀ ਦਾ ਸਪੈਸ਼ਲ ਇਨਵਾਇਟੀ ਬਣਾਇਆ ਗਿਆ ਹੈ।

LEAVE A REPLY

Please enter your comment!
Please enter your name here