ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਾਡ ਗੋਲਡੀ ਬਰਾੜ, ਜਿਸ ਦੇ ਕੈਨੇਡਾ ਵਿਚ ਹੋਣ ਬਾਰੇ ਦੱਸਿਆ ਜਾਂਦਾ ਹੈ, ਨੇ ਸ਼ੁੱਕਰਵਾਰ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਕਿ ਉਸ ਨੇ ਵਿੱਕੀ ਮਿੱਡੂਖੇੜਾ ਕਤਲ ਤੋਂ ਬਾਅਦ ਗਾਇਕ ਵੱਲੋਂ ਸਮਝੌਤੇ ਲਈ ਪੇਸ਼ ਕੀਤੇ 2 ਕਰੋੜ ਰੁਪਏ ਨੂੰ ਠੋਕਰ ਮਾਰ ਦਿੱਤੀ ਸੀ | ਮੱਧਮ ਰੋਸ਼ਨੀ ਵਿਚ ਸ਼ੂਟ ਕੀਤੀ ਅਤੇ ਸੋਸ਼ਲ ਮੀਡੀਆ ਉਤੇ ਪੋਸਟ ਕੀਤੀ ਵੀਡੀਓ ਵਿਚ ਗੋਲਡੀ ਨੇ ਮੂੰਹ ਢਕਿਆ ਹੋਇਆ ਹੈ | ਉਸ ਨੇ ਕਿਹਾ ਮੂਸੇਵਾਲਾ ਨੂੰ ਸਿੱਖ ਸ਼ਹੀਦ ਵਜੋਂ ਪੇਸ਼ ਕਰਨ ਤੋਂ ਦੁਖੀ ਹੋ ਕੇ ਇਹ ਵੀਡੀਓ ਸ਼ੂਟ ਕਰਨ ਲਈ ਮਜਬੂਰ ਹੋਣਾ ਪਿਆ | ਉਹ ਸ਼ਹੀਦ ਨਹੀਂ ਹੈ | ਉਸ ਨੇ ਆਪਣੇ ਗੀਤਾਂ ਰਾਹੀਂ ਆਪਣੇ ਲਈ ਅਕਸ ਤਿਆਰ ਕੀਤਾ ਸੀ, ਉਸ ਨੂੰ ਕਾਇਮ ਰੱਖਣ ਲਈ ਉਸ ਨੇ ਵਾਰ-ਵਾਰ ਗਲਤੀਆਂ ਕੀਤੀਆਂ, ਜਿਸ ਦੀ ਸਜ਼ਾ ਉਸ ਨੂੰ ਮਿਲੀ | ਅਸੀਂ ਭਾਰਤੀ ਨਿਆਂ ਪ੍ਰਣਾਲੀ ਤੋਂ ਨਿਆਂ ਦੀ ਉਡੀਕ ਕਰਦੇ ਰਹੇ ਪਰ ਅਜਿਹਾ ਨਹੀਂ ਹੋਇਆ | ਕਾਨੂੰਨ ਆਮ ਲੋਕਾਂ ਲਈ ਹੈ, ਵੱਡੇ ਸਿਤਾਰਿਆਂ, ਨੇਤਾਵਾਂ ਅਤੇ ਉਨ੍ਹਾਂ ਦੇ ਦੋਸਤਾਂ ਲਈ ਨਹੀਂ | ਇਹ ਉੱਚੇ ਲੋਕ ਜੁਰਮ ਕਰਦੇ ਹਨ ਅਤੇ ਬਚ ਜਾਂਦੇ ਹਨ, ਪਰ ਸਾਡੇ ਵਰਗੇ ਆਮ ਲੋਕਾਂ ਨੂੰ ਤੁਰੰਤ ਸਜ਼ਾ ਦਿੱਤੀ ਜਾਂਦੀ ਹੈ |




