ਜਹਾਜ਼ ਦੇ ਪਖਾਨੇ ’ਚ ਫਸਿਆ ਰਿਹਾ

0
195

ਮੁੰਬਈ : ਡੀ ਜੀ ਸੀ ਏ ਸਪਾਈਸ ਜੈੱਟ ਦੇ ਮੁੰਬਈ ਤੋਂ ਬੇਂਗਲੁਰੂ ਜਾ ਰਹੇ ਜਹਾਜ਼ ਦੇ ਪਖਾਨੇ ’ਚ ਮੁਸਾਫਰ ਦੇ ਫਸਣ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਹ ਮੁਸਾਫਰ ਉਡਾਣ ਦੇ ਸਾਰੇ ਸਮੇਂ ਪਖਾਨੇ ’ਚ ਫਸਿਆ ਰਿਹਾ। ਇਹ ਘਟਨਾ ਮੰਗਲਵਾਰ ਨੂੰ ਪਖਾਨੇ ਦੇ ਦਰਵਾਜ਼ੇ ਦਾ ਤਾਲਾ ਖਰਾਬ ਹੋਣ ਕਾਰਨ ਵਾਪਰੀ। ਬੇਂਗਲੁਰੂ ਹਵਾਈ ਅੱਡੇ ’ਤੇ ਜਹਾਜ਼ ਦੇ ਉਤਰਨ ਤੋਂ ਬਾਅਦ ਇੰਜੀਨੀਅਰ ਨੇ ਤਾਲਾ ਖੋਲ੍ਹਿਆ, ਤਾਂ ਜਾ ਕੇ ਯਾਤਰੀ ਪਖਾਨੇ ’ਚੋਂ ਬਾਹਰ ਆਇਆ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ ਜੀ ਸੀ ਏ) ਦੇ ਅਧਿਕਾਰੀ ਮੁਤਾਬਕ ਇਹ ਘਟਨਾ ਰੱਖ-ਰਖਾਅ ਦੀ ਸਮੱਸਿਆ ਜਾਂ ਕਿਸੇ ਹੋਰ ਕਾਰਨ ਹੋ ਸਕਦੀ ਹੈ। ਯਾਤਰੀ ਲਗਭਗ ਇੱਕ ਘੰਟੇ ਤੱਕ ਫਸਿਆ ਰਿਹਾ। ਕੰਪਨੀ ਨੇ ਕਿਹਾ ਕਿ ਯਾਤਰੀ ਨੂੰ ਪੂਰਾ ਕਿਰਾਇਆ ਵਾਪਸ ਕੀਤਾ ਜਾ ਰਿਹਾ ਹੈ।

ਜਹਾਜ਼ ਦੇ ਅਮਲੇ ਦੇ ਮੈਂਬਰ ਨੂੰ ਵੱਢਿਆ
ਟੋਕੀਓ : ਅਮਰੀਕੀ ਸ਼ਹਿਰ ਸਿਆਟਲ ਜਾਣ ਵਾਲਾ ਜਾਪਾਨ ਦੀ ਆਲ ਨਿਪੋਨ ਏਅਰਵੇਜ਼ ਦਾ ਜਹਾਜ਼ ਟੋਕੀਓ ਦੇ ਹਨੇਦਾ ਹਵਾਈ ਅੱਡੇ ’ਤੇ ਉਦੋਂ ਪਰਤ ਆਇਆ, ਜਦੋਂ ਯਾਤਰੀ ਨੇ ਜਹਾਜ਼ ਦੇ ਅਮਲੇ ਦੇ ਮੈਂਬਰ ਦੀ ਬਾਂਹ ਨੂੰ ਦੰਦਾਂ ਨਾਲ ਵੱਢ ਲਿਆ। 55 ਸਾਲਾ ਵਿਅਕਤੀ, ਜਿਸ ਨੂੰ ਅਮਰੀਕੀ ਨਾਗਰਿਕ ਮੰਨਿਆ ਜਾਂਦਾ ਹੈ, ਨੂੰ ਟੋਕੀਓ ਪੁਲਸ ਨੇ ਗਿ੍ਰਫਤਾਰ ਕਰ ਲਿਆ। ਇਹ ਘਟਨਾ ਮੰਗਲਵਾਰ ਰਾਤ ਨੂੰ ਵਾਪਰੀ, ਜਦੋਂ ਜਹਾਜ਼ ਉੱਡ ਰਿਹਾ ਸੀ। ਦੰਦਾਂ ਨਾਲ ਵੱਢਣ ਦੇ ਕਾਰਨ ਦਾ ਹਾਲੇ ਪਤਾ ਨਹੀਂ ਲੱਗਿਆ।

LEAVE A REPLY

Please enter your comment!
Please enter your name here