ਪ੍ਰਗਨਾਨੰਦ ਨੰਬਰ ਇਕ ਭਾਰਤੀ ਸ਼ਤਰੰਜ ਖਿਡਾਰੀ

0
357

ਨਵੀਂ ਦਿੱਲੀ : ਸ਼ਤਰੰਜ ਦੇ ਉੱਘੇ ਖਿਡਾਰੀ ਰਮੇਸ਼ਬਾਬੂ ਪ੍ਰਗਨਾਨੰਦਾ ਨੇ ਵਿਸ਼ਵ ਚੈਂਪੀਅਨ ਡਿੰਗ ਲੀਰੇਨ ’ਤੇ ਆਪਣੀ ਜਿੱਤ ਤੋਂ ਬਾਅਦ ਭਾਰਤ ਦੇ ਸ਼ਤਰੰਜ ਖਿਡਾਰੀਆਂ ਵਿਚ ਨੰਬਰ ਇਕ ਸਥਾਨ ਹਾਸਲ ਕਰ ਲਿਆ ਹੈ। 18 ਸਾਲਾ ਖਿਡਾਰੀ ਨੇ ਬੁੱਧਵਾਰ 2024 ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ’ਚ ਚੀਨ ਦੇ ਲੀਰੇਨ ਨੂੰ ਕਾਲੇ ਮੋਹਰਿਆਂ ਨਾਲ ਹਰਾਇਆ ਅਤੇ ਮਹਾਨ ਵਿਸ਼ਵਨਾਥਨ ਆਨੰਦ ਨੂੰ ਪਛਾੜ ਕੇ ਨੰਬਰ ਇਕ ਸਥਾਨ ਹਾਸਲ ਕੀਤਾ। ਪ੍ਰਗਨਾਨੰਦਾ ਨੇ ਕਿਹਾ ਕਿ ਉਹ ਹੈਰਾਨ ਹੈ, ਕਿਉਂਕਿ ਉਸ ਨੂੰ ਉਮੀਦ ਨਹੀਂ ਸੀ ਕਿ ਵਿਸ਼ਵ ਚੈਂਪੀਅਨ ਇਸ ਤਰ੍ਹਾਂ ਹਾਰ ਜਾਵੇਗਾ।

LEAVE A REPLY

Please enter your comment!
Please enter your name here