ਇੰਫਾਲ : ਮਨੀਪੁਰ ਦੇ ਤੇਂਗਨੂਪਾਲ ਜ਼ਿਲ੍ਹੇ ਦੇ ਸਰਹੱਦੀ ਕਸਬੇ ਮੋਰੇਹ ’ਚ ਬੁੱਧਵਾਰ ਮਸ਼ਕੂਕ ਕੁੱਕੀ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਵਾਹਨ ’ਤੇ ਹਮਲਾ ਕਰ ਦਿੱਤਾ, ਜਿਸ ’ਚ ਭਾਰਤੀ ਰਿਜ਼ਰਵ ਬਟਾਲੀਅਨ (ਆਈ ਆਰ ਬੀ) ਦੇ ਸਿਪਾਹੀ ਵਾਂਗਖੇਮ ਸਮਰਜੀਤ ਦੀ ਮੌਤ ਹੋ ਗਈ, ਜੋ ਮੋਰੇਹ ’ਚ ਸਟੇਟ ਪੁਲਸ ਕਮਾਂਡੋ ਵਜੋਂ ਤਾਇਨਾਤ ਸੀ। ਮਿਆਂਮਾਰ ਸਰਹੱਦ ਨੇੜੇ ਵਾਪਰੀ ਇਸ ਘਟਨਾ ਵਿਚ ਤਿੰਨ ਜਵਾਨ ਜ਼ਖਮੀ ਹੋ ਗਏ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਮਹਿਲਾਵਾਂ ਸਮੇਤ ਕੁਝ ਕਬਾਇਲੀ ਲੋਕਾਂ ਨੇ ਵਿਰੋਧ ਕੀਤਾ ਅਤੇ ਜਵਾਨਾਂ ਨਾਲ ਲੜ ਪਏ। ਇਸ ਦੌਰਾਨ ਇਕ ਮਹਿਲਾ ਦੀ ਮੌਤ ਹੋ ਗਈ ਤੇ ਕੁਝ ਹੋਰ ਜ਼ਖਮੀ ਹੋ ਗਏ।





