ਪਾਕਿਸਤਾਨ ਤੇ ਈਰਾਨ ਵਿਚਾਲੇ ਤਣਾਅ ਵਧਿਆ

0
235

ਲਾਹੌਰ : ਪਾਕਿਸਤਾਨ ਨੇ ਈਰਾਨ ਨੂੰ ਬਲੋਚਿਸਤਾਨ ਸੂਬੇ ਵਿਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕਰਨ ਲਈ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਈਰਾਨ ਵੱਲੋਂ ਕੀਤੇ ਇਨ੍ਹਾਂ ਹਮਲਿਆਂ ’ਚ ਦੋ ਬੱਚੇ ਮਾਰੇ ਗਏ, ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਈਰਾਨੀ ਮੀਡੀਆ ਨੇ ਦੱਸਿਆ ਕਿ ਪਾਕਿਸਤਾਨ ਵਿਚ ਬਲੋਚੀ ਅੱਤਵਾਦੀ ਸਮੂਹ ਜੈਸ਼-ਅਲ-ਅਦਲ ਦੇ ਦੋ ਟਿਕਾਣਿਆਂ ਨੂੰ ਦੇਸ਼ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਮੰਗਲਵਾਰ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ। ਇਹ ਕਾਰਵਾਈ ਇਰਾਕ ਅਤੇ ਸੀਰੀਆ ’ਚ ਹੋਏ ਹਮਲਿਆਂ ਤੋਂ ਇੱਕ ਦਿਨ ਬਾਅਦ ਕੀਤੀ ਗਈ ਹੈ। ਪਾਕਿਸਤਾਨ ਨੇ ਈਰਾਨ ਦੇ ਰਾਜਦੂਤ ਨੂੰ ਵਿਦੇਸ਼ ਮੰਤਰਾਲੇ ’ਚ ਤਲਬ ਕਰਕੇ ਆਪਣੇ ਹਵਾਈ ਖੇਤਰ ਦੀ ਉਲੰਘਣਾ ਦੀ ਸਖਤ ਨਿੰਦਾ ਕੀਤੀ। ਇਸ ਦੇ ਬਾਅਦ ਉਸ ਨੇ ਈਰਾਨ ਦੇ ਰਾਜਦੂਤ ਨੂੰ ਦੇਸ਼ ਛੱਡਣ ਦਾ ਫਰਮਾਨ ਜਾਰੀ ਕਰ ਦਿੱਤਾ ਤੇ ਆਪਣੇ ਰਾਜਦੂਤ ਨੂੰ ਈਰਾਨ ਤੋਂ ਵਾਪਸ ਬੁਲਾ ਲਿਆ। ਈਰਾਨ ਨੇ ਸਰਹੱਦ ’ਤੇ ਫੌਜੀ ਤਾਇਨਾਤੀ ਵਧਾ ਦਿੱਤੀ ਹੈ। ਪਾਕਿਸਤਾਨੀ ਫੌਜ ਅੱਤਵਾਦੀਆਂ ਨੂੰ ਢਾਲ ਬਣਾ ਕੇ ਈਰਾਨ ਖਿਲਾਫ ਜਵਾਬੀ ਕਾਰਵਾਈ ਕਰ ਸਕਦੀ ਹੈ। ਇਸ ਹਮਲੇ ਦੇ ਬਾਅਦ ਪਾਕਿਸਤਾਨੀ ਫੌਜ ਤੇ ਸਰਕਾਰ ਦੀ ਦੇਸ਼ ਵਿਚ ਕਾਫੀ ਕਿਰਕਿਰੀ ਹੋ ਰਹੀ ਹੈ।

LEAVE A REPLY

Please enter your comment!
Please enter your name here