ਸ਼ਿਮਲਾ : ਸ਼ਿਮਲਾ ਜ਼ਿਲ੍ਹੇ ਦੇ ਉੱਚੇ ਇਲਾਕਿਆਂ ’ਚ ਹਲਕੀ ਬਰਫਬਾਰੀ ਨਾਲ ਹਿਮਾਚਲ ’ਚ ਸੀਤ ਲਹਿਰ ਤੇਜ਼ ਹੋ ਗਈ। ਉੱਪਰੀ ਸ਼ਿਮਲਾ ਖੇਤਰ ਦੇ ਨਾਰਕੰਡਾ ਅਤੇ ਖਦਰਾਲਾ ’ਚ ਬੁੱਧਵਾਰ ਰਾਤ ਨੂੰ 5 ਸੈਂਟੀਮੀਟਰ ਬਰਫ ਪਈ, ਜਦੋਂ ਕਿ ਸੰਘਣੀ ਧੁੰਦ ਨੇ ਮੰਡੀ, ਸੁੰਦਰਨਗਰ ਅਤੇ ਨਾਲਾਗੜ੍ਹ ਨੂੰ ਘੇਰ ਲਿਆ। ਸੁਮਦੋ ਅਤੇ ਕਲਪਾ ’ਚ ਘੱਟੋ-ਘੱਟ ਤਾਪਮਾਨ ਮਨਫੀ 5.8 ਅਤੇ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਨਾਰਕੰਡਾ, ਮਨਾਲੀ, ਭੁੰਤਰ, ਮੰਡੀ ਅਤੇ ਸੁੰਦਰਨਗਰ ’ਚ ਤਾਪਮਾਨ ਕ੍ਰਮਵਾਰ ਮਨਫੀ 1.2, 0.2, 0.4, 1.1 ਅਤੇ 1.3 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ 19 ਜਨਵਰੀ ਨੂੰ ਨੀਵੀਆਂ ਪਹਾੜੀਆਂ ’ਚ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਹੈ। ਜਨਵਰੀ ਮਹੀਨੇ ’ਚ ਹੁਣ ਤੱਕ ਸਾਰੇ 12 ਜ਼ਿਲ੍ਹਿਆਂ ’ਚ ਮੀਂਹ ਦੀ ਕਮੀ 100 ਫੀਸਦੀ ਰਹੀ ਹੈ। ਕਿਸਾਨ ਅਤੇ ਸੇਬ ਉਤਪਾਦਕ ਚਿੰਤਤ ਹਨ ਕਿਉਂਕਿ ਲੰਬੇ ਸਮੇਂ ਤੱਕ ਸੁੱਕੀ ਰੁੱਤ ਨਵੰਬਰ ਅਤੇ ਦਸੰਬਰ ਦੇ ਸ਼ੁਰੂ ਵਿੱਚ ਬੀਜੀਆਂ ਫਸਲਾਂ ਲਈ ਬਹੁਤ ਨੁਕਸਾਨਦੇਹ ਹੈ।



