ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਉਨ੍ਹਾ ਨੂੰ ਚਾਰ ਸੰਮਨ ਭੇਜੇ ਹਨ, ਪਰ ਸਾਰੇ ਗੈਰ-ਕਾਨੂੰਨੀ ਹਨ ਤੇ ਸਿਆਸੀ ਸਾਜ਼ਿਸ਼ ਦੇ ਤਹਿਤ ਭੇਜੇ ਜਾ ਰਹੇ ਹਨ। ਉਨ੍ਹਾ ਦਾਅਵਾ ਕੀਤਾ ਕਿ ਇਹ ਸਾਰੀ ਕਵਾਇਦ ਉਨ੍ਹਾ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਗਿ੍ਰਫਤਾਰ ਕਰਨ ਦੀ ਹੈ ਤਾਂ ਜੋ ਉਹ ਪ੍ਰਚਾਰ ਨਾ ਕਰ ਸਕਣ। ਕੇਜਰੀਵਾਲ ਨੂੰ ਈ ਡੀ ਨੇ ਚੌਥੇ ਸੰਮਨ ’ਚ 18 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ, ਪਰ ਉਹ ਪੇਸ਼ ਨਹੀਂ ਹੋਏ।


