‘ਮੇਰਾ ਪਿੰਡ ਮੇਰਾ ਸਿਰਨਾਵਾਂ’ ’ਤੇ ਗੋਸ਼ਟੀ ਭਲਕੇ

0
190

ਜਲੰਧਰ (ਰਾਜੇਸ਼ ਥਾਪਾ)
ਸਾਹਿਤਕ ਤੇ ਸੱਭਿਆਚਾਰਕ ਸੰਸਥਾ ਫੁਲਕਾਰੀ ਵੱਲੋਂ ਜਨਾਬ ਗੁਰਮੀਤ ਸਿੰਘ ਸ਼ੁਗਲੀ ਦੀ ਪੁਸਤਕ ‘ਮੇਰਾ ਪਿੰਡ ਮੇਰਾ ਸਿਰਨਾਵਾਂ’ ਦੀ ਘੁੰਡ ਚੁਕਾਈ ਤੇ ਵਿਚਾਰ-ਚਰਚਾ ਵਿਸ਼ਨੰੂ ਗਣੇਸ਼ ਪਿੰਗਲੇ ਹਾਲ, ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ 20 ਜਨਵਰੀ ਨੂੰ 12 ਤੋਂ 2 ਵਜੇ ਤੱਕ ਕੀਤੀ ਜਾਵੇਗੀ। ਸੰਸਥਾ ਦੇ ਪ੍ਰਧਾਨ ਮੱਖਣ ਮਾਨ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਡਾਕਟਰ ਜਸਪਾਲ ਸਿੰਘ ਰੰਧਾਵਾ, ਕੁਲਦੀਪ ਸਿੰਘ ਬੇਦੀ ਤੇ ਕਾਮਰੇਡ ਸੀਤਲ ਸਿੰਘ ਸੰਘਾ ਕਰਨਗੇ। ਵਿਸ਼ੇਸ਼ ਮਹਿਮਾਨ ਸਤਨਾਮ ਚਾਨਾ, ਪਿ੍ਰੰਸੀਪਲ ਜਗਰੂਪ ਸਿੰਘ, ਪਿ੍ਰੰਸੀਪਲ ਡਾਕਟਰ ਨਵਜੋਤ, ਨੀਰਜ ਕੌਸ਼ਿਕ, ਪਰਵਿੰਦਰ, ਰਕੇਸ਼ ਸ਼ਾਂਤੀਦੂਤ, ਵੀਰ ਰਹੀਮਪੁਰੀ, ਸਵਰਨ ਟਹਿਣਾ, ਅਮਰੀਕ ਸੈਣੀ, ਰਜਿੰਦਰ ਮੰਡ ਤੇ ਹੋਰ ਹਾਜ਼ਰੀਨ ਕਿਤਾਬ ’ਤੇ ਚਰਚਾ ਕਰਨਗੇ। ਵਰਨਣਯੋਗ ਹੈ ਕਿ ਇਹ ਸ਼ੁਗਲੀ ਹੁਰਾਂ ਦੀ ਪਿੰਡ ਦੇ ਇਤਿਹਾਸ ਬਾਰੇ ਕਿਤਾਬ ਹੈ, ਜਿਹੜੀ ਸਮਾਜਿਕ, ਸੱਭਿਆਚਾਰਕ ਸਰੋਕਾਰ ਬਾਰੇ ਲਿਖੀ ਹੈ। ਮੱਖਣ ਮਾਨ ਤੇ ਪ੍ਰਬੰਧਕ ਰਜਿੰਦਰ ਮੰਡ ਨੇ ਸਭ ਨੂੰ ਸਮੇਂ ਸਿਰ ਪਹੁੰਚਣ ਲਈ ਅਪੀਲ ਕੀਤੀ।

LEAVE A REPLY

Please enter your comment!
Please enter your name here