ਰਾਮ ਮੰਦਰ ਦਾ ਫੈਸਲਾ ਦੇਣ ਵਾਲੇ ਜੱਜਾਂ ਨੂੰ ਵੀ ਸੱਦਾ

0
154

ਨਵੀਂ ਦਿੱਲੀ : ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਦਾ ਰਾਹ ਪੱਧਰਾ ਕਰਨ ਵਾਲਾ ਫੈਸਲਾ ਦੇਣ ਵਾਲੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਨੂੰ 22 ਜਨਵਰੀ ਨੂੰ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ | ਵੇਲੇ ਦੇ ਚੀਫ ਜਸਟਿਸ ਰੰਜਨ ਗੋਗੋਈ, ਸਾਬਕਾ ਚੀਫ ਜਸਟਿਸ ਐੱਸ ਏ ਬੋਬੜੇ, ਵਰਤਮਾਨ ਚੀਫ ਜਸਟਿਸ ਡੀ ਵਾਈ ਚੰਦਰਚੂੜ ਅਤੇ ਸਾਬਕਾ ਜੱਜਾਂ ਅਸ਼ੋਕ ਭੂਸ਼ਣ ਤੇ ਐੱਸ ਅਬਦੁੱਲ ਨਜ਼ੀਰ ਨੇ 9 ਨਵੰਬਰ 2019 ਵਿਚ ਫੈਸਲਾ ਦਿੱਤਾ ਸੀ | ਜਸਟਿਸ ਰੰਜਨ ਗੋਗੋਈ ਇਸ ਵੇਲੇ ਰਾਜ ਸਭਾ ਦੇ ਮੈਂਬਰ ਹਨ | ਜਸਟਿਸ ਨਜ਼ੀਰ ਆਂਧਰਾ ਦੇ ਗਵਰਨਰ ਹਨ | ਇਨ੍ਹਾਂ ਤੋਂ ਇਲਾਵਾ 50 ਦੇ ਕਰੀਬ ਸਾਬਕਾ ਚੀਫ ਜਸਟਿਸਾਂ, ਜੱਜਾਂ ਤੇ ਉੱਘੇ ਵਕੀਲਾਂ ਨੂੰ ਸੱਦਾ-ਪੱਤਰ ਘੱਲੇ ਗਏ ਹਨ |

LEAVE A REPLY

Please enter your comment!
Please enter your name here