ਨਵੀਂ ਦਿੱਲੀ : ਟੀ ਐੱਮ ਸੀ ਦੀ ਸਾਬਕਾ ਲੋਕ ਸਭਾ ਮੈਂਬਰ ਮਹੂਆ ਮੋਇਤਰਾ ਨੇ 9ਬੀ ਟੈਲੀਗ੍ਰਾਫ ਲੇਨ ਬੰਗਲਾ ਸ਼ੁੱਕਰਵਾਰ ਸਵੇਰੇ 10 ਵਜੇ ਤੱਕ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ | ਇਹ ਦਾਅਵਾ ਮਹੂਆ ਦੇ ਵਕੀਲ ਨੇ ਕੀਤਾ | ਉਸ ਨੇ ਕਿਹਾ ਕਿ ਇਸ ਲਈ ਬੰਗਲਾ ਖਾਲੀ ਕਰਾਉਣ ਲਈ ਕੋਈ ਬੇਦਖਲੀ ਕਾਰਵਾਈ ਨਹੀਂ ਕੀਤੀ ਗਈ | ਇਸ ਤੋਂ ਪਹਿਲਾਂ ਅਸਟੇਟ ਡਾਇਰੈਕਟੋਰੇਟ ਨੇ ਮੋਇਤਰਾ ਨੂੰ ਸਰਕਾਰੀ ਰਿਹਾਇਸ਼ ਤੋਂ ਬਾਹਰ ਕੱਢਣ ਲਈ ਅਧਿਕਾਰੀਆਂ ਦੀ ਟੀਮ ਭੇਜੀ | ਵੀਰਵਾਰ ਮੋਇਤਰਾ ਦਿੱਲੀ ਹਾਈ ਕੋਰਟ ਤੋਂ ਕੋਈ ਰਾਹਤ ਪ੍ਰਾਪਤ ਕਰਨ ‘ਚ ਅਸਫਲ ਰਹੀ ਸੀ | ਅਦਾਲਤ ਨੇ ਨੋਟਿਸ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਸਰਕਾਰੀ ਬੰਗਲਾ ਖਾਲੀ ਕਰਨ ਲਈ ਕਿਹਾ |



