ਲਖਨਊ : ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਕਾਂਗਰਸ ਨਾਲ ਭਾਵੇਂ ਕੋਈ ਸਮਝੌਤਾ ਨਹੀਂ ਹੋ ਸਕਿਆ ਹੈ, ਪਰ ਸਮਾਜਵਾਦੀ ਪਾਰਟੀ (ਸਪਾ) ਨੇ ਯੂ ਪੀ ਤੋਂ ਲੋਕ ਸਭਾ ਲਈ ਰਾਸ਼ਟਰੀ ਲੋਕਦਲ (ਰਾਲੋਦ) ਨੂੰ 7 ਸੀਟਾਂ ਛੱਡੀਆਂ ਹਨ | ਸੂਬੇ ਦੀਆਂ 80 ਵਿੱਚੋਂ 65 ਸੀਟਾਂ ਸਮਾਜਵਾਦੀ ਪਾਰਟੀ ਲੜੇਗੀ ਤੇ 7 ਸੀਟਾਂ ਉਹ ਆਪਣੇ ਖਾਤੇ ਵਿੱਚੋਂ ਦੇਵੇਗੀ | ਦੱਸਿਆ ਜਾ ਰਿਹਾ ਹੈ ਕਿ ਰਾਲੋਦ ਲਈ ਬਾਗਪਤ, ਮûਰਾ, ਮੁਜ਼ੱਫਰਨਗਰ, ਬਿਜਨੌਰ, ਮੇਰਠ, ਅਮਰੋਹਾ ਤੇ ਕੈਰਾਨਾ ਸੀਟ ਛੱਡੀ ਗਈ ਹੈ |



