ਸਾਨੀਆ ਨੇ ਦੋ ਦਿਨ ਪਹਿਲਾਂ ਕੀਤਾ ਸੀ ਦਰਦ ਬਿਆਨ

0
91

-ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਇਸ ਪਾਸੇ ਇਸ਼ਾਰਾ ਕਰਦੇ ਹੋਏ ਆਪਣੇ ਇੰਸਟਾਗ੍ਰਾਮ ’ਤੇ ਇੱਕ ਮੈਸੇਜ ਕੀਤਾ ਸੀ। ਉਨ੍ਹਾ ਆਪਣਾ ਦਰਦ ਬਿਆਨ ਕਰਦੇ ਹੋਏ ਲਿਖਿਆਤਲਾਕ ਮੁਸ਼ਕਲ ਹੈ। ਇਸ ਪੋਸਟ ਨੇ ਪਾਕਿਸਤਾਨੀ �ਿਕਟਰ ਸ਼ੋਇਬ ਮਲਿਕ ਨਾਲ ਉਨ੍ਹਾ ਦੇ ਤਲਾਕ ਦੀਆਂ ਅਫਵਾਹਾਂ ਨੂੰ ਹੋਰ ਹਵਾ ਦੇ ਦਿੱਤੀ। ਸਾਨੀਆ ਨੇ ਲਿਖਿਆਵਿਆਹ ਮੁਸ਼ਕਲ ਹੈ, ਤਲਾਕ ਮੁਸ਼ਕਲ ਹੈ। ਆਪਣਾ ਮੁਸ਼ਕਲ ਚੁਣੋ। ਫਿਰ ਰਹਿਣਾ ਮੁਸ਼ਕਲ ਹੈ, ਆਪਣਾ ਮੁਸ਼ਕਲ ਚੁਣੋ। ਕਰਜ਼ ’ਚ ਡੁੱਬਣਾ ਮੁਸ਼ਕਲ ਹੈ, ਆਰਥਕ ਰੂਪ ’ਚ ਅਨੁਸ਼ਾਸਿਤ ਰਹਿਣਾ ਮੁਸ਼ਕਲ ਹੈ। ਆਪਣਾ ਮੁਸ਼ਕਲ ਚੁਣੋ। ਸੰਚਾਰ ਮੁਸ਼ਕਲ ਹੈ, ਗੱਲਬਾਤ ਨਾ ਕਰਨਾ ਮੁਸ਼ਕਲ ਹੈ। ਜ਼ਿੰਦਗੀ ਕਦੀ ਆਸਾਨ ਨਹੀਂ ਹੁੰਦੀ। ਬੀਤੀ 8 ਜਨਵਰੀ ਨੂੰ ਸਾਨੀਆ ਵੱਲੋਂ ਸਾਂਝੀ ਕੀਤੀ ਗਈ ਇੱਕ ਹੋਰ ਪੋਸਟ ਦਾ ਕੈਪਸ਼ਨ ਹੈ ਜਦ ਕੋਈ ਚੀਜ਼ ਤੁਹਾਡੇ ਦਿਲ ਦੀ ਸ਼ਾਂਤੀ ਨੂੰ ਪ੍ਰੇਸ਼ਾਨ ਕਰਦੀ ਹੈ, ਤਾਂ ਉਸ ਨੂੰ ਜਾਣ ਦਿਓ। ਸਾਨੀਆ ਨੇ ਆਪਣੇ ਇੰਸਟਾਗ੍ਰਾਮ ਤੋਂ ਸ਼ੋਇਬ ਮਲਿਕ ਨਾਲ ਆਪਣੀਆਂ ਤਸਵੀਰਾਂ ਹਟਾ ਦਿੱਤੀਆਂ ਹਨ।

LEAVE A REPLY

Please enter your comment!
Please enter your name here