ਜਗਦੀਸ਼ ਸ਼ੈੱਟਰ ਦੀ ਭਾਜਪਾ ’ਚ ਵਾਪਸੀ

0
176

ਨਵੀਂ ਦਿੱਲੀ : ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੈੱਟਰ ਵੀਰਵਾਰ ਭਾਜਪਾ ’ਚ ਵਾਪਸ ਆ ਗਏ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਟਿਕਟ ਨਾ ਮਿਲਣ ਤੋਂ ਨਾਰਾਜ਼ ਹੋ ਕੇ ਉਹ ਕਾਂਗਰਸ ’ਚ ਸ਼ਾਮਲ ਹੋਏ ਸਨ। ਕੌਮੀ ਰਾਜਧਾਨੀ ਸਥਿਤ ਭਾਜਪਾ ਦੇ ਮੁੱਖ ਦਫਤਰ ’ਚ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਅਤੇ ਰਾਜੀਵ ਚੰਦਰਸ਼ੇਖਰ, ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਸੰਸਦੀ ਬੋਰਡ ਦੇ ਮੈਂਬਰ ਬੀ ਐੱਸ ਯੇਦੀਯੁਰੱਪਾ ਦੀ ਹਾਜ਼ਰੀ ਦੌਰਾਨ ਸ਼ੈੱਟਰ ਨੇ ਭਾਜਪਾ ’ਚ ਵਾਪਸੀ ਕੀਤੀ। ਉਹ ਕਾਂਗਰਸ ਦੀ ਟਿਕਟ ’ਤੇ ਆਪਣੇ ਗੜ੍ਹ ਹੁੱਬਲੀ ਧਾਰਵਾੜ ਤੋਂ ਲੜੇ ਸੀ, ਪਰ ਹਾਰ ਗਏ ਸੀ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਨੇ ਕਿਹਾ ਕਿ ਸ਼ੈੱਟਰ ਨੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ ਹੈ। ਕੱਲ੍ਹ ਤੱਕ ਤਾਂ ਉਹ ਭਾਜਪਾ ਦੀ ਵਿਚਾਰਧਾਰਾ ਦੇ ਵਿਰੁੱਧ ਸਨ। ਉਨ੍ਹਾ ਕਿਹਾ-ਕੱਲ੍ਹ ਹੀ ਉਨ੍ਹਾ ਮੇਰੇ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਕਾਂਗਰਸ ਨੇ ਉਨ੍ਹਾ ਦੇ ਸਿਆਸੀ ਕੈਰੀਅਰ ਨੂੰ ਨਵੀਂ ਨੁਹਾਰ ਦਿੱਤੀ ਹੈ। ਉਨ੍ਹਾ ਇਹ ਵੀ ਕਿਹਾ ਸੀ ਕਿ ਭਾਜਪਾ ਰਾਮ ਮੰਦਰ ਦੀ ਸਿਆਸਤ ਕਰ ਰਹੀ ਹੈ।

LEAVE A REPLY

Please enter your comment!
Please enter your name here