ਰਾਮ ਰਾਜ ਤੋਂ ਪ੍ਰੇਰਨਾ ਲੈ ਕੇ ਚੱਲ ਰਹੇ ਹਾਂ : ਕੇਜਰੀਵਾਲ

0
189

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਕਿਹਾ ਕਿ ਰਾਮ ਰਾਜ ਤੋਂ ਪ੍ਰੇਰਣਾ ਲੈ ਕੇ ਦਿੱਲੀ ਸਰਕਾਰ ਚੰਗੀ ਸਿੱਖਿਆ ਅਤੇ ਸਿਹਤ ਸੇਵਾਵਾਂ, ਸੀਨੀਅਰ ਨਾਗਰਿਕਾਂ ਨੂੰ ਪੈਨਸ਼ਨ ਅਤੇ 24 ਘੰਟੇ ਬਿਜਲੀ ਤੇ ਮੁਫਤ ਪਾਣੀ ਦੇ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਭਗਵਾਨ ਰਾਮ ਨੇ ਕਦੇ ਵੀ ਜਾਤ ਅਤੇ ਧਰਮ ਦੇ ਨਾਂਅ ’ਤੇ ਵਿਤਕਰਾ ਨਹੀਂ ਕੀਤਾ, ਪਰ ਅੱਜ ਸਾਡਾ ਸਮਾਜ ਉਨ੍ਹਾਂ ਲੀਹਾਂ ’ਤੇ ਵੰਡਿਆ ਹੋਇਆ ਹੈ। ਮੁੱਖ ਮੰਤਰੀ ਦਿੱਲੀ ਸਰਕਾਰ ਦੀ ਤਰਫੋਂ ਗਣਤੰਤਰ ਦਿਵਸ ਸਮਾਰੋਹ ਦੇ ਮੌਕੇ ’ਤੇ ਛਤਰਸਾਲ ਸਟੇਡੀਅਮ ’ਚ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

LEAVE A REPLY

Please enter your comment!
Please enter your name here