ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਮੁੜ ਭਾਜਪਾ ਨਾਲ ਗੱਠਜੋੜ ਕਰਨ ਦੀ ਬੁੱਧਵਾਰ ਜ਼ਬਰਦਸਤ ਚਰਚਾ ਰਹੀ। ਸ਼ਾਮ ਦੀਆਂ ਰਿਪੋਰਟਾਂ ਸਨ ਕਿ ਉਨ੍ਹਾ ਜੇ ਡੀ (ਯੂ) ਦੇ ਵਿਧਾਇਕਾਂ ਨੂੰ ਪਟਨਾ ਸੱਦ ਲਿਆ ਹੈ। ਪਹਿਲਾਂ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਗੇ ਤੇ ਫਿਰ ਭਾਜਪਾ, ਜੀਤਨ ਰਾਮ ਮਾਂਝੀ ਤੇ ਹੋਰਨਾਂ ਨਾਲ ਮਿਲ ਕੇ ਦੁਬਾਰਾ ਸਰਕਾਰ ਬਣਾਉਣ ਦਾ ਦਾਅਵਾ ਕਰਨਗੇ। ਨਵੀਂ ਕੈਬਨਿਟ ਬਣਾਉਣ ਤੋਂ ਬਾਅਦ ਉਹ ਅਸੰਬਲੀ ਭੰਗ ਕਰਨ ਦੀ ਸਿਫਾਰਸ਼ ਕਰਕੇ ਲੋਕ ਸਭਾ ਨਾਲ ਹੀ ਚੋਣਾਂ ਕਰਾਉਣਗੇ। 72 ਸਾਲਾ ਨਿਤੀਸ਼ 2013 ਤੋਂ ਪੰਜਵੀਂ ਵਾਰ ਸਹਿਯੋਗੀ ਬਦਲਣਗੇ।



