ਪੰਜ ਨੌਜਵਾਨਾਂ ਦੀ ਉੱਚੀ ਬੱਸੀ ਨੇੜੇ ਹਾਦਸੇ ’ਚ ਮੌਤ

0
216

ਗੁਰਦਾਸਪੁਰ (ਜਨਕ ਮਹਾਜਨ)-ਸ਼ੁੱਕਰਵਾਰ ਰਾਤ ਕਰੀਬ 10.30 ਵਜੇ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਕਸਬਾ ਉੱਚੀ ਬੱਸੀ ਕੋਲ ਸੜਕ ਹਾਦਸੇ ’ਚ ਕਾਰ ਸਵਾਰ 5 ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਜ਼ਖਮੀ ਟਰੱਕ ਚਾਲਕ ਗੰਭੀਰ ਜ਼ਖਮੀ ਹੋ ਗਿਆ।
ਟੱਕਰ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਸੜ ਗਈ ਅਤੇ ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਕਾਰ ਸਵਾਰਾਂ ਦੀ ਪਛਾਣ ਜਲੰਧਰ ਦੇ ਵਸਨੀਕਾਂ ਰਾਜ ਕੁਮਾਰ, ਅੰਕਿਤ ਕੁਮਾਰ, ਰਿਸ਼ਭ, ਇੰਦਰਜੀਤ ਸਿੰਘ ਅਤੇ ਅਭੀ ਵਜੋਂ ਹੋਈ ਹੈ, ਜਿਹੜੇ ਪਠਾਨਕੋਟ ਤੋਂ ਵਾਪਸ ਜਲੰਧਰ ਨੂੰ ਆ ਰਹੇ ਸਨ। ਜਦੋਂ ਉਹ ਕਰੀਬ 10.30 ਵਜੇ ਉੱਚੀ ਬੱਸੀ ਕੋਲ ਪੁੱਜੇ ਤਾਂ ਅੱਗੇ ਜਾ ਰਹੇ ਟਰੱਕ ਨਾਲ ਜਾ ਟਕਰਾਏ। ਕਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਚਾਰ ਜਣੇ ਬੁਰੀ ਤਰ੍ਹਾਂ ਝੁਲਸ ਗਏ, ਜਦੋਂ ਕਿ ਇੱਕ ਨੂੰ ਸਿਵਲ ਹਸਪਤਾਲ ਮੁਕੇਰੀਆਂ ਪੁਜਾਇਆ ਗਿਆ, ਜਿਸ ਦੀ ਉਥੇ ਮੌਤ ਹੋ ਗਈ। ਟਰੱਕ ਚਾਲਕ ਨੂੰ ਪਹਿਲਾਂ ਦਸੂਹਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਉਸ ਨੂੰ ਅੱਗੇ ਰੈਫਰ ਕਰਨਾ ਪਿਆ। ਥਾਣਾ ਮੁਖੀ ਦਸੂਹਾ ਹਰਪ੍ਰੇਮ ਸਿੰਘ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here