ਕਿਸਾਨਾਂ ਦਾ ਪੈਰਿਸ ’ਚ ਦਾਖਲਾ ਰੋਕਣ ਲਈ 15 ਹਜ਼ਾਰ ਜਵਾਨ ਤਾਇਨਾਤ

0
183

ਪੈਰਿਸ : ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਪੈਰਿਸ ਵੱਲ ਵਧਣ ਦੀ ਨਾਰਾਜ਼ ਕਿਸਾਨਾਂ ਦੀ ਚਿਤਾਵਨੀ ਦੇ ਮੱਦੇਨਜ਼ਰ ਦੇਸ਼ ਦੀ ਰਾਜਧਾਨੀ ਦੇ ਆਲੇ-ਦੁਆਲੇ 15000 ਪੁਲਸ ਅਧਿਕਾਰੀ ਤਾਇਨਾਤ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਫਰਾਂਸ ਵਿਚ ਦੋ ਜਲਵਾਯੂ ਕਾਰਕੁਨਾਂ ਨੇ ਲੂਵਰ ਮਿਊਜ਼ੀਅਮ ਵਿਚ ‘ਮੋਨਾ ਲੀਜ਼ਾ’ ਦੀ ਤਸਵੀਰ ਦੇ ਸਾਹਮਣੇ ਸ਼ੀਸ਼ੇ ’ਤੇ ਸੂਪ ਸੁੱਟਿਆ ਅਤੇ ਸਥਾਈ ਭੋਜਨ ਪ੍ਰਣਾਲੀ ਦੀ ਵਕਾਲਤ ਕਰਦੇ ਹੋਏ ਨਾਅਰੇ ਲਗਾਏ, ਜਿਸ ’ਚ ਫਰਾਂਸੀਸੀ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਵਧੀਆ ਮਿਹਨਤਾਨਾ ਦੇਣਾ ਵੀ ਸ਼ਾਮਲ ਹੈ।
ਈਰਾਨ ਨੇ ਚਾਰ ਨਾਗਰਿਕ ਜਾਸੂਸੀ ਦੇ ਦੋਸ਼ ’ਚ ਫਾਹੇ ਟੰਗੇ
ਤਹਿਰਾਨ : ਈਰਾਨ ਨੇ ਰੱਖਿਆ ਮੰਤਰਾਲੇ ਨਾਲ ਸੰਬੰਧਤ ਫੈਕਟਰੀ ਨੂੰ ਨਿਸ਼ਾਨਾ ਬਣਾਉਣ ਅਤੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰਨ ਦੇ ਦੋਸ਼ ’ਚ ਚਾਰ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਇਨ੍ਹਾਂ ਨੂੰ 2022 ’ਚ ਇਸਫਹਾਨ ਸ਼ਹਿਰ ’ਚ ਮਿਜ਼ਾਈਲ ਅਤੇ ਰੱਖਿਆ ਉਪਕਰਣਾਂ ਦੀ ਫੈਕਟਰੀ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਚਾਰਾਂ ਦੀ ਪਛਾਣ ਮੁਹੰਮਦ ਫਰਾਮਰਜ਼ੀ, ਮੋਹਸਿਨ ਮਜ਼ਲੂਮ, ਵਫਾ ਅਜ਼ਬਾਰ ਅਤੇ ਪੇਜ਼ਮਾਨ ਫਤੇਹੀ ਵਜੋਂ ਹੋਈ ਹੈ। ਚਾਰੋਂ ਈਰਾਨੀ ਨਾਗਰਿਕ ਸਨ। ਇਹ ਪਤਾ ਨਹੀਂ ਲੱਗਿਆ ਕਿ ਮੌਤ ਦੀ ਸਜ਼ਾ ਕਿਵੇਂ ਦਿੱਤੀ ਗਈ, ਪਰ ਈਰਾਨ ’ਚ ਆਮ ਕਰਕੇ ਫਾਹੇ ਟੰਗ ਦਿੱਤਾ ਜਾਂਦਾ ਹੈ।

LEAVE A REPLY

Please enter your comment!
Please enter your name here