ਰਣਬੀਰ ਤੇ ਆਲੀਆ ਛਾ ਗਏ

0
185

ਮੁੰਬਈ : ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ 69ਵੇਂ ਫਿਲਮਫੇਅਰ ਐਵਾਰਡਜ਼ ’ਚ ਸਰਵੋਤਮ ਅਦਾਕਾਰ ਤੇ ਅਦਾਕਾਰਾ ਦਾ ਪੁਰਸਕਾਰ ਜਿੱਤਣ ਤੋਂ ਬਾਅਦ ਨੀਤੂ ਸਿੰਘ ਕਪੂਰ ਨੇ ਆਪਣੇ ਬੇਟੇ ਅਤੇ ਨੂੰਹ ਨੂੰ ਵਧਾਈ ਦਿੱਤੀ। ਰਣਬੀਰ ਨੇ ਐਕਸ਼ਨ ਥਿ੍ਰਲਰ ਫਿਲਮ ‘ਐਨੀਮਲ’ ’ਚ ਆਪਣੀ ਅਦਾਕਾਰੀ ਲਈ ਸਰਵੋਤਮ ਅਭਿਨੇਤਾ ਤੇ ਆਲੀਆ ਨੇ ਰੋਮਾਂਟਿਕ ਡਰਾਮਾ ਫਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’ ’ਚ ਆਪਣੀ ਅਦਾਕਾਰੀ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਜਿੱਤਿਆ। ਐਨੀਮਲ ਨੂੰ ਸਰਵੋਤਮ ਫਿਲਮ, ਸਰਵੋਤਮ ਨਿਰਦੇਸ਼ਕ ਅਤੇ ਸਰਵੋਤਮ ਅਦਾਕਾਰ ਸਮੇਤ 19 ਸ਼੍ਰੇਣੀਆਂ ’ਚ ਨਾਮਜ਼ਦ ਕੀਤਾ ਗਿਆ ਸੀ। ਫਿਲਮ 12ਵੀਂ ਫੇਲ੍ਹ ਨੂੰ ਸਰਵੋਤਮ ਫਿਲਮ ਪੁਰਸਕਾਰ ਦਿੱਤਾ ਗਿਆ। ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਡੇਵਿਡ ਧਵਨ ਨੂੰ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਐਵਾਰਡ 2024 ਨਾਲ ਸਨਮਾਨਤ ਕੀਤਾ ਗਿਆ ਹੈ। ਭੁਪਿੰਦਰ ਬੱਬਲ ਨੂੰ ‘ਐਨੀਮਲ’ ਦੇ ਗੀਤ ਅਰਜਨ ਵੈਲੀ ਲਈ ਸਰਵੋਤਮ ਪਲੇਬੈਕ (ਪੁਰਸ਼) ਦਾ ਫਿਲਮਫੇਅਰ ਐਵਾਰਡ ਮਿਲਿਆ। ਫਿਲਮ ਪਠਾਨ ਦੇ ਬੇਸ਼ਰਮ ਰੰਗ ਲਈ ਸ਼ਿਲਪਾ ਰਾਓ ਨੂੰ ਸਰਵੋਤਮ ਪਲੇਬੈਕ (ਮਹਿਲਾ) ਦਾ ਫਿਲਮਫੇਅਰ ਐਵਾਰਡ ਦਿੱਤਾ ਗਿਆ।

LEAVE A REPLY

Please enter your comment!
Please enter your name here