ਸਪਾ ਨੇ ਲੋਕ ਸਭਾ ਚੋਣਾਂ ਲਈ 16 ਉਮੀਦਵਾਰ ਐਲਾਨੇ

0
228

ਲਖਨਊ : ਸਮਾਜਵਾਦੀ ਪਾਰਟੀ (ਸਪਾ) ਨੇ ਮੰਗਲਵਾਰ ਲੋਕ ਸਭਾ ਚੋਣਾਂ ਲਈ 16 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਪ੍ਰਧਾਨ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਮੈਨਪੁਰੀ ਤੋਂ ਦੁਬਾਰਾ ਲੜੇਗੀ। ਵਿਧਾਇਕ ਰਵੀਦਾਸ ਮੈਹਰੋਤਰਾ ਤੇ ਲਾਲ ਜੀ ਵਰਮਾ ਲਖਨਊ ਤੇ ਅੰਬੇਡਕਰ ਨਗਰ ਤੋਂ ਲੜਨਗੇ। 93 ਸਾਲਾ ਸ਼ਫੀਕੁਰ ਰਹਿਮਾਨ ਬਰਕ ਸੰਭਲ ਤੋਂ ਲੜਨਗੇ, ਜਿੱਥੋਂ ਉਹ ਸਾਂਸਦ ਹਨ। ਅਕਸ਼ੈ ਯਾਦਵ ਫਿਰੋਜ਼ਾਬਾਦ, ਦੇਵੇਸ਼ ਸ਼ਾਕਿਆ ਈਟਾ, ਧਰਮਿੰਦਰ ਯਾਦਵ ਬੁਦੌਨ, ਉਤਕਰਸ਼ ਵਰਮਾ ਖੇੜੀ, ਆਨੰਦ ਭਦੌਰੀਆ ਧੌਰਾਹਾ, ਅਨੂੰ ਟੰਡਨ ਉਨਾਓ, ਨਵਲ ਕਿਸ਼ੋਰ ਸ਼ਾਕਿਆ ਫਰੂਖਾਬਾਦ, ਰਾਜਾਰਾਮ ਪਾਲ ਅਕਬਰਪੁਰ, ਸ਼ਿਵ ਸ਼ੰਕਰ ਸਿੰਘ ਪਟੇਲ ਬਾਂਦਾ, ਅਵਧੇਸ਼ ਪ੍ਰਸਾਦ ਫੈਜ਼ਾਬਾਦ, ਰਾਮ ਪ੍ਰਸਾਦ ਚੌਧਰੀ ਬਸਤੀ ਤੇ ਕਾਜਲ ਨਿਸ਼ਾਦ ਗੋਰਖਪੁਰ ਤੋਂ ਉਮੀਦਵਾਰ ਐਲਾਨੇ ਗਏ ਹਨ।

LEAVE A REPLY

Please enter your comment!
Please enter your name here