ਨੋਇਡਾ : ਯੂ ਪੀ ਦੇ ਸਾਬਕਾ ਡੀ ਜੀ ਪੀ ਵਿਭੂਤੀ ਨਰਾਇਣ ਰਾਏ ਦੇ ਨੋਇਡਾ ਸਥਿਤ ਘਰ ’ਚੋਂ ਚੋਰ ਗਹਿਣੇ ਚੁਰਾ ਕੇ ਲੈ ਗਏ। ਸਾਬਕਾ ਡੀ ਜੀ ਪੀ ਨੇ ਕਿਹਾ ਕਿ ਜਦੋਂ ਸੈਕਟਰ 128 ਨੋਇਡਾ ’ਚ ਉਨ੍ਹਾ ਦੀ ਰਿਹਾਇਸ਼ ’ਚ ਚੋਰੀ ਹੋਈ, ਉਹ ਸਿੰਗਾਪੁਰ ’ਚ ਸਨ। ਰਾਏ ਨੇ ਆਪਣੀ ਸ਼ਿਕਾਇਤ ’ਚ ਕਿਹਾਮੈਂ 7 ਦਸੰਬਰ 2023 ਨੂੰ ਆਪਣੇ ਬੇਟੇ ਕੋਲ ਰਹਿਣ ਲਈ ਸਿੰਗਾਪੁਰ ਲਈ ਰਵਾਨਾ ਹੋਇਆ ਸੀ ਅਤੇ 29 ਜਨਵਰੀ 2024 ਨੂੰ ਵਾਪਸ ਆਇਆ ਸੀ। ਮੇਰਾ ਘਰੇਲੂ ਨੌਕਰ ਸੰਤੋਸ਼, ਜੋ ਮੇਰੇ ਨਾਲ ਨੋਇਡਾ ’ਚ ਰਹਿੰਦਾ ਹੈ, ਵੀ 7 ਦਸੰਬਰ ਨੂੰ ਆਪਣੇ ਪਿੰਡ ਗਿਆ ਸੀ। ਸੰਤੋਸ਼ ਮੇਰੇ ਵਾਪਸ ਆਉਣ ਤੋਂ ਇੱਕ ਦਿਨ ਪਹਿਲਾਂ 28 ਜਨਵਰੀ ਨੂੰ ਘਰ ਪਹੁੰਚਿਆ ਅਤੇ ਚੋਰੀ ਦੀ ਸੂਚਨਾ ਦਿੱਤੀ। ਮੈਂ ਵਾਪਸੀ ’ਤੇ ਦੇਖਿਆ ਕਿ ਮੇਰੇ ਬੇਟੇ ਅਤੇ ਨੂੰਹ ਦੇ ਕਮਰੇ ਵਿਚ ‘ਬੈੱਡ ਬਾਕਸ’ ਉਲਟਾ ਪਿਆ ਸੀ। ਕਮਰੇ ਦਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਗਈ, ਪਰ ਚੋਰ ਅਸਫਲ ਰਹੇ। ਇਸ ਤੋਂ ਬਾਅਦ ਚੋਰ ਲਾਕਰ, ਜਿਸ ਵਿਚ ਨੂੰਹ ਦੇ ਗਹਿਣੇ ਸਨ, ਲੈ ਕੇ ਭੱਜ ਗਏ।




