ਨਵੀਂ ਦਿੱਲੀ : ਭਾਰਤੀ ਜੰਗੀ ਬੇੜੇ ਆਈ ਐੱਨ ਐੱਸ ਸੁਮਿੱਤਰਾ ਨੇ ਸੋਮਾਲੀਆ ਦੇ ਪੂਰਬੀ ਤੱਟ ’ਤੇ ਈਰਾਨ ਦੇ ਝੰਡੇ ਵਾਲੇ ਮੱਛੀ ਫੜਨ ਵਾਲੇ ਜਹਾਜ਼ ’ਤੇ ਸਮੁੰਦਰੀ ਡਾਕੂਆਂ ਦੇ ਹਮਲੇ ਤੋਂ ਬਾਅਦ 19 ਪਾਕਿਸਤਾਨੀ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ। ਬੇੜੇ ਨੂੰ ਅਦਨ ਦੀ ਖਾੜੀ ਅਤੇ ਸੋਮਾਲੀਆ ਦੇ ਪੂਰਬ ’ਚ ਡਕੈਤੀ ਵਿਰੋਧੀ ਤੇ ਸਮੁੰਦਰੀ ਸੁਰੱਖਿਆ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ। ਜਹਾਜ਼ ਨੇ ਸੋਮਵਾਰ ਨੂੰ ਈਰਾਨੀ ਜਹਾਜ਼ ਇਮਾਨ ’ਤੇ ਸਮੁੰਦਰੀ ਡਕੈਤੀ ਨਾਕਾਮ ਕਰ ਦਿੱਤੀ।