ਸ਼ਿਮਲਾ : ਹਿਮਾਚਲ ਪ੍ਰਦੇਸ਼ ’ਚ ਇੱਕ ਵਾਰ ਫਿਰ ਮੌਸਮ ਕਰਵਟ ਲੈ ਰਿਹਾ ਹੈ। ਸੂਬੇ ’ਚ ਇਸ ਹਫ਼ਤੇ ਦੇ ਅੰਤ ’ਚ ਸਨੋ ਸਟ੍ਰਾਮ ਆਉਣ ਦੀ ਸੰਭਾਵਨਾ ਹੈ। ਇਸ ਕਾਰਨ ਆਉਣ ਵਾਲੇ ਪੰਜ ਦਿਨ ਬਾਅਦ ਹਿਮਾਚਲ ਪ੍ਰਦੇਸ਼ ’ਚ ਮੌਸਮ ਕਰਵਟ ਲਵੇਗਾ ਅਤੇ ਮੀਂਹ, ਬਰਫਬਾਰੀ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦੇ ਸ਼ਿਮਲਾ ਕੇਂਦਰ ਨੇ ਕਿਹਾ ਕਿ 17 ਫਰਵਰੀ ਨੂੰ ਹਿਮਾਚਲ ਪ੍ਰਦੇਸ਼ ’ਚ ਪੱਛਮੀ ਗੜਬੜੀ ਕਾਰਨ ਪੰਜਾਬ ਅਤੇ ਨਾਲ ਦੇ ਇਲਾਕਿਆਂ ’ਚ ਤੂਫ਼ਾਨ ਆਉਣ ਦੀ ਸੰਭਾਵਨਾ ਹੈ ਅਤੇ ਹਿਮਾਚਲ ਤੱਕ ਇਸ ਦਾ ਅਸਰ ਹੋਵੇਗਾ। ਮੌਸਮ ਵਿਭਾਗ ਨੇ ਦੱਸਿਆ ਕਿ 13 ਅਤੇ 14 ਫਰਵਰੀ ਨੂੰ ਉਚਾਈ ਵਾਲੇ ਇਲਾਕਿਆਂ ’ਚ ਬਰਫਬਾਰੀ ਹੋ ਸਕਦੀ ਹੈ। ਮੈਦਾਨੀ ਇਲਾਕਿਆਂ ’ਚ ਮੌਸਮ ਸਾਫ਼ ਰਹੇਗਾ। ਇਸ ਦੌਰਾਨ ਅਗਲੇ ਤਿੰਨ ਦਿਨ ਤੱਕ ਮੌਸਮ ਸਾਫ਼ ਰਹੇਗਾ, ਪਰ 18 ਫਰਵਰੀ ਨੂੰ ਸੂਬੇ ਭਰ ’ਚ ਬਾਰਿਸ਼ ਅਤੇ ਉਚਾਈ ਵਾਲੇ ਇਲਾਕੇ ’ਚ ਫਿਰ ਬਰਫਾਰੀ, ਮੀਂਹ ਦੀ ਸੰਭਾਵਨਾ ਬਣ ਰਹੀ ਹੈ।