ਮੋਗਾ : ਸੰਯੁਕਤ ਕਿਸਾਨ ਮੋਰਚਾ, ਕੇਂਦਰੀ ਟਰੇਡ ਯੂਨੀਅਨਾਂ ਅਤੇ ਸਮੂਹ ਜਥੇਬੰਦੀਆਂ ਵੱਲੋਂ 16 ਫਰਵਰੀ ਦੇ ਭਾਰਤ ਬੰਦ ਨੂੰ ਮੋਗਾ ਸ਼ਹਿਰ ਦੇ ਕਰਿਆਨਾ, ਆੜ੍ਹਤੀ, ਈ ਰਿਕਸ਼ਾ, ਟਰੱਕ, ਸਬਜ਼ੀ ਮੰਡੀ, ਲੱਕੜ ਮੰਡੀ, ਨਗਰ ਨਿਗਮ ਦੇ ਮੁਲਾਜ਼ਮਾਂ ਅਤੇ ਸਫਾਈ ਕਰਮਚਾਰੀਆਂ, ਐੱਫ ਸੀ ਆਈ ਲੇਬਰ, ਤੂੜੀ ਛਿਲਕਾ ਲੇਬਰ, ਜਨਤਾ ਪੈਸੰਜਰ ਟੈਂਪੂ ਦੇ ਡਰਾਈਵਰਾਂ ਨੇ ਪੂਰਨ ਸਮਰਥਨ ਦਿੰਦਿਆਂ ਸ਼ਾਮਲ ਹੋਣ ਦਾ ਭਰੋਸਾ ਦੇ ਦਿੱਤਾ ਹੈ। ਇਸ ਕਰਕੇ 16 ਫਰਵਰੀ ਨੂੰ ਮੈਡੀਕਲ ਸੁਵਿਧਾਵਾਂ ਨੂੰ ਛੱਡ ਕੇ ਬਾਕੀ ਸਾਰੇ ਕਾਰੋਬਾਰ 16 ਫਰਵਰੀ ਨੂੰ ਬੰਦ ਰੱਖੇ ਜਾਣ। ਪਿੰਡਾਂ ਵਿਚ ਮੁਕੰਮਲ ਬੰਦ ਕੀਤਾ ਜਾਵੇਗਾ। ਇਸ ਕਰਕੇ 16 ਫਰਵਰੀ ਨੂੰ ਕੋਈ ਵੀ ਵਿਅਕਤੀ ਸ਼ਹਿਰ ਆਪਣੇ ਕਿਸੇ ਕੰਮਕਾਰ ਲਈ ਨਾ ਆਵੇ।
ਭਾਰਤ ਬੰਦ ਦੀ ਵਿਉਂਤਬੰਦੀ ਬਣਾਉਣ ਦੀਆਂ ਤਿਆਰੀਆਂ ਮੁਕੰਮਲ ਕਰਨ ਲਈ ਬੀਬੀ ਕਾਹਨ ਕੌਰ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਟਰੱਕ ਯੂਨੀਅਨ, ਜਨਤਾ ਪੈਸੰਜਰ ਟੈਂਪੂ ਯੂਨੀਅਨ, ਬੀ ਕੇ ਯੂ ਉਗਰਾਹਾਂ, ਇੰਟਕ, ਏਟਕ, ਫੋਟੋਗ੍ਰਾਫਰ, ਲੈਬ ਐਸੋਸੀਏਸ਼ਨ ਹਾਜ਼ਰ ਸਨ। ਹੁਣ ਤੱਕ ਇਹਨਾਂ ਸਮੇਤ ਡੀ ਟੀ ਐੱਫ, ਮਲਟੀਪਰਪਜ਼ ਹੈੱਲਥ ਇੰਪਲਾਈਜ਼ ਯੂਨੀਅਨ, ਪੀ ਐੱਸ ਐੱਸ ਐੱਫ, ਪੇਂਡੂ ਮਜ਼ਦੂਰ ਯੂਨੀਅਨ, ਪੀ ਐੱਸ ਐੱਸ ਐੱਫ 1406/22-, ਏ ਆਈ ਵਾਈ ਅੱੈਫ, ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ, ਪੰਜਾਬ ਪੈਨਸ਼ਨਰਜ਼ ਯੂਨੀਅਨ, ਨਗਰ ਨਿਗਮ ਇੰਪਲਾਈਜ਼ ਫੈਡਰੇਸ਼ਨ, ਨਗਰ ਨਿਗਮ ਸਫਾਈ ਕਰਮਚਾਰੀ ਫੈਡਰੇਸ਼ਨ, ਕਰਿਆਨਾ, ਆੜ੍ਹਤੀਆ ਐਸੋਸੀਏਸ਼ਨ, ਸਬਜ਼ੀ ਮੰਡੀ, ਤੂੜੀ ਛਿਲਕਾ ਯੂਨੀਅਨ, ਐੱਫ ਸੀ ਆਈ ਪੰਜਾਬ ਯੂਨੀਅਨ, ਬਾਹੂਬਲੀ ਰਿਕਸ਼ਾ ਯੂਨੀਅਨ, ਬਾਰ ਐਸੋਸੀਏਸ਼ਨ ਮੋਗਾ ਨੇ ਬੰਦ ਲਈ ਆਪਣਾ ਸਮਰਥਨ ਦੇ ਦਿੱਤਾ ਹੈ।
ਮੀਟਿੰਗ ਵਿੱਚ ਤੈਅ ਕੀਤਾ ਗਿਆ ਕਿ 14 ਤੇ 15 ਫਰਵਰੀ ਨੂੰ ਸਮੁੱਚੇ ਸ਼ਹਿਰ ਨੂੰ ਪੰਜ ਹਿੱਸਿਆਂ ਵਿੱਚ ਵੰਡ ਕੇ ਅਨਾਊਂਸਮੈਂਟ ਕੀਤੀ ਜਾਵੇਗੀ। ਪੰਜ ਗੱਡੀਆਂ ਪ੍ਰਚਾਰ ਕਰਨਗੀਆਂ, ਜਿਸ ਦੀ ਵੱਖ-ਵੱਖ ਜਥੇਬੰਦੀਆਂ ਨੂੰ ਜ਼ਿੰਮੇਵਾਰੀ ਲਾਈ ਗਈ। ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵੱਲੋਂ ਇਕੋ ਰੰਗ ਦੇ ਫਲੈਕਸ ਤੇ ਆਪਣੇ-ਆਪਣੇ ਜਥੇਬੰਦੀ ਦੇ ਝੰਡੇ ਲਾਏ ਜਾਣਗੇ। 9 ਮੈਂਬਰੀ ਤਹਿਸੀਲ ਪੱਧਰੀ ਕੰਟਰੋਲ ਕਮੇਟੀ ਬਣਾਈ ਗਈ, ਜਿਸ ਵਿੱਚ ਕਿਰਤੀ ਕਿਸਾਨ ਯੂਨੀਅਨ ਤੋਂ ਜਸਪਾਲ ਸਿੰਘ, ਬੀ ਕੇ ਯੂ ਉਗਰਾਹਾਂ ਤੋਂ ਬਲੌਰ ਸਿੰਘ ਘੱਲ ਕਲਾਂ, ਕੁਲ ਹਿੰਦ ਕਿਸਾਨ ਸਭਾ ਤੋਂ ਕੁਲਦੀਪ ਸਿੰਘ ਭੋਲਾ, ਬੀ ਕੇ ਯੂ ਕਾਦੀਆਂ ਤੋਂ ਰਛਪਾਲ ਸਿੰਘ, ਬੀ ਕੇ ਯੂ ਲੱਖੋਵਾਲ ਤੋਂ ਬਲਕਰਨ ਸਿੰਘ, ਐਪਸੋ ਤੋਂ ਡਾ. ਇੰਦਰਵੀਰ ਗਿੱਲ, ਨੌਜਵਾਨ ਭਾਰਤ ਸਭਾ ਤੋਂ ਕਰਮਜੀਤ ਮਾਣੂੰਕੇ, ਏਟਕ ਤੋਂ ਜਗਦੀਸ਼ ਚਾਹਿਲ, ਇੰਟਕ ਤੋਂ ਬਲਜੀਤ ਸਿੰਘ ਨੂੰ ਲਿਆ ਗਿਆ। 16 ਫਰਵਰੀ ਨੂੰ ਬਾਕੀ ਜਨਤਾ ਦੇ ਆਉਣ ਤੋਂ ਪਹਿਲਾਂ ਸਵੇਰ 7:30 ਵਜੇ ਸਾਰੀਆਂ ਜਥੇਬੰਦੀਆਂ ਦੀ ਆਗੂ ਟੀਮ ਦੇ 100 ਤੋਂ ਵੱਧ ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ, ਮਜ਼ਦੂਰਾਂ ਦਾ ਜਥਾ ਸ਼ਹਿਰ ’ਚ ਪਹੁੰਚਕੇ ਬੰਦ ਦੀ ਪੁਸ਼ਟੀ ਕਰਕੇ ਮੇਨ ਚੌਕ ਵਿੱਚ ਪਹੁੰਚੇਗਾ ਅਤੇ ਸਾਰੀ ਜਨਤਾ ਦੇ ਮੇਨ ਚੌਕ ’ਚ ਪਹੁੰਚਣ ਤੋਂ ਬਾਅਦ ਸਟੇਜ ਚਾਲੂ ਕੀਤੀ ਜਾਵੇਗੀ। ਜਨਤਾ ਲਈ ਦਰੀਆਂ, ਸਾਊਂਡ ਦਾ ਪ੍ਰਬੰਧ ਹੋਵੇਗਾ ਅਤੇ ਪ੍ਰਸ਼ਾਦੇ ਅਤੇ ਚਾਹ ਦਾ ਲੰਗਰ ਅਤੁੱਟ ਵਰਤੇਗਾ। ਲੰਗਰ ਦੀ ਜ਼ਿੰਮੇਵਾਰੀ ਜਨਤਾ ਆਟੋ ਪੈਸੰਜਰ ਯੂਨੀਅਨ ਅਤੇ ਚਾਹ ਦੀ ਜ਼ਿੰਮੇਵਾਰੀ ਕਿਰਤੀ ਕਿਸਾਨ ਯੂਨੀਅਨ ਦੀ ਹੋਵੇਗੀ। 6000 ਦੀ ਗਿਣਤੀ ’ਚ ਲੀਫਲੈਟ ਛਾਪ ਕੇ ਸ਼ਹਿਰ ਤੇ ਪਿੰਡਾਂ ’ਚ ਵੰਡ ਕੇ ਬੰਦ ਦਾ ਪ੍ਰਚਾਰ ਕੀਤਾ ਜਾਵੇਗਾ। ਮੀਟਿੰਗ ਤੋਂ ਬਾਹਰ ਰਹਿ ਗਈਆਂ ਜਥੇਬੰਦੀਆਂ ਨੂੰ ਮਿਲਣ ਲਈ ਟੀਮ ਵੀ ਚੁਣੀ ਗਈ। ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੋਂ ਬਲਕਰਨ ਸਿੰਘ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਰਛਪਾਲ ਸਿੰਘ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਇਕਬਾਲ ਸਿੰਘ, ਕਿਰਤੀ ਕਿਸਾਨ ਯੂਨੀਅਨ ਤੋਂ ਕੁਲਦੀਪ ਸਿੰਘ ਖੁਖਰਾਣਾ, ਬਿੰਦਾ ਸਿੰਘ ਪੁਰਾਣੇਵਾਲਾ, ਨੌਜਵਾਨ ਭਾਰਤ ਸਭਾ ਤੋਂ ਗੁਰਪ੍ਰੀਤ ਸਿੰਘ ਰੋਡੇ, ਰਾਜਦੀਪ ਸਿੰਘ ਰੋਡੇ, ਜਨਤਾ ਪੈਸੰਜਰ ਟੈਂਪੂ ਯੂਨੀਅਨ ਤੋਂ ਮਨਜੀਤ ਸਿੰਘ, ਇੰਟਕ ਦੇ ਆਗੂ ਬਲਜੀਤ ਸਿੰਘ ਰਾਜਾ, ਪਲਵਿੰਦਰ ਸਿੰਘ, ਇੰਜ. ਸਵਰਨ ਸਿੰਘ ਖੋਸਾ, ਫੂਡ ਹੈਂਡਲਿੰਗ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਾਕਮ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਦਿਗਵਿਜੇ ਪਾਲ ਸ਼ਰਮਾ, ਸੁਖਪਾਲਜੀਤ ਸਿੰਘ, ਕਰਿਆਨਾ ਦੇ ਆਗੂ ਰਾਕੇਸ਼ ਬਾਂਸਲ, ਆੜ੍ਹਤੀਆ ਐਸੋਸੀਏਸ਼ਨ ਦੇ ਕਾਲਾ ਧੱਲੇਕੇ, ਮਿੱਕੀ ਹੁੰਦਲ, ਪੈਰਾ ਮੈਡੀਕਲ ਦੇ ਕੁਲਬੀਰ ਢਿੱਲੋਂ, ਬਿਜਲੀ ਬੋਰਡ ਦੇ ਗੁਰਮੇਲ ਨਾਹਰ ਤੇ ਦਰਸ਼ਨ ਲਾਲ, ਪੰਜਾਬ ਰੋਡਵੇਜ਼ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਗੁਰਜੰਟ ਕੋਕਰੀ, ਸੁਰਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ, ਪ ਸ ਸ ਫ 1406-22 ਦੇ ਆਗੂ ਰਾਜਿੰਦਰ ਸਿੰਘ ਰਿਆੜ, ਨਗਰ ਨਿਗਮ ਇੰਪਲਾਈਜ਼ ਫੈਡਰੇਸ਼ਨ ਦੇ ਆਗੂ ਸੇਵਕ ਰਾਮ ਫੌਜੀ, ਸਫਾਈ ਕਰਮਚਾਰੀ ਦੇ ਆਗੂ ਸੁਖਪਾਲ, ਪੈਨਸ਼ਨਰ ਯੂਨੀਅਨਾਂ ਦੇ ਆਗੂ ਭੁਪਿੰਦਰ ਸਿੰਘ ਸੇਖੋਂ, ਪੋਹਲਾ ਸਿੰਘ ਰੋਡਵੇਜ਼, ਬਚਿੱਤਰ ਸਿੰਘ ਧੋਥੜ, ਸਤਪਾਲ ਸਹਿਗਲ, ਚਮਕੌਰ ਸਿੰਘ ਸਰਾਂ, ਮਨਜੀਤ ਸਿੰਘ, ਪ੍ਰੇਮ ਕੁਮਾਰ, ਸਰਬਜੀਤ ਦੌਧਰ, ਇੰਦਰਜੀਤ ਸਿੰਘ ਜ਼ਿਲਾ ਸਕੱਤਰ, ਸੁਖਮੰਦਰ ਸਿੰਘ, ਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਸ਼ੇਰ ਸਿੰਘ ਦੌਲਤਪੁਰਾ ਤੇ ਜਗਸੀਰ ਖੋਸਾ, ਸਰਬ ਭਾਰਤ ਨੌਜਵਾਨ ਸਭਾ ਦੇ ਹਰਪ੍ਰੀਤ ਡਾਲਾ ਤੇ ਕਰਮਵੀਰ ਬੱਧਨੀ, ਆਲ ਇੰਡੀਆ ਸਟੂਡੈਂਟਸ ਫੈਡਰੇਸਨ ਦੇ ਸਵਰਾਜ ਖੋਸਾ ਵੀ ਮੌਜੂਦ ਸਨ।