20.2 C
Jalandhar
Saturday, December 21, 2024
spot_img

ਨਵਾਜ਼ ਸ਼ਰੀਫ ਰਾਸ਼ਟਰਪਤੀ ਦਾ ਅਹੁਦਾ ਭੁੱਟੋਆਂ ਨੂੰ ਦੇਣ ਲਈ ਤਿਆਰ

ਇਸਲਾਮਾਬਾਦ : ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ ਦੀ ਅਗਵਾਈ ਵਾਲੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐੱਮ ਐੱਲ-ਐੱਨ) ਨੇ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਵਿਚ ਕਿਸੇ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਪੈਦਾ ਹੋਈ ਸਿਆਸੀ ਖੜੋਤ ਨੂੰ ਖਤਮ ਕਰਨ ਲਈ ਵਿਰੋਧੀ ਪਾਰਟੀਆਂ ਨੂੰ ‘ਗਠਜੋੜ ਸਰਕਾਰ’ ਬਣਾਉਣ ਦਾ ਸੱਦਾ ਦਿੱਤਾ ਹੈ। ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ 266 ਮੈਂਬਰੀ ਨੈਸ਼ਨਲ ਅਸੈਂਬਲੀ ’ਚ ਪੀ ਐੱਮ ਐੱਲ-ਐੱਨ ਕੋਲ 75 ਸੀਟਾਂ ਹਨ। ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਪਾਰਟੀ, ਜਿਸ ਨੇ 101 ਸੀਟਾਂ ਜਿੱਤੀਆਂ ਹਨ, ਨੂੰ ਜ਼ਿਆਦਾਤਰ ਆਜਾਦ ਉਮੀਦਵਾਰਾਂ ਦਾ ਸਮਰਥਨ ਪ੍ਰਾਪਤ ਹੋਇਆ ਹੈ। ਸਾਬਕਾ ਕਾਨੂੰਨ ਮੰਤਰੀ ਆਜ਼ਮ ਨਜੀਰ ਤਰਾਰ ਨੇ ਕਿਹਾ ਕਿ ਨੈਸ਼ਨਲ ਅਸੈਂਬਲੀ ’ਚ ਕਿਸੇ ਵੀ ਸਿਆਸੀ ਪਾਰਟੀ ਨੇ ਬਹੁਮਤ ਹਾਸਲ ਨਹੀਂ ਕੀਤਾ । ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਚੋਣਾਂ ਨਿਰਪੱਖ ਸਨ। ਪੀ ਐੱਮ ਐੱਲ-ਐੱਨ ਦੇ ਸੀਨੀਅਰ ਨੇਤਾ ਨੇ ਲਾਹੌਰ ਦੇ ਜਾਤੀ ਉਮਰਾ ’ਚ ਪਾਰਟੀ ਦੇ ੍ਰਮੁੱਖ ਨੇਤਾਵਾਂ ਦੀ ਭਵਿੱਖੀ ਕਾਰਵਾਈ ’ਤੇ ਚਰਚਾ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਪੀ ਐੱਮ ਐੱਲ-ਐੱਨ ਨੇ ਆਪਣੇ ਸਾਬਕਾ ਸਹਿਯੋਗੀਆਂ ਨਾਲ ਮਿਲ ਕੇ ਸੰਘੀ ਸਰਕਾਰ ਬਣਾਉਣ ਦਾ ਸਲਾਹ-ਮਸ਼ਵਰਾ ਸ਼ੁਰੂ ਕਰ ਦਿੱਤਾ ਹੈ।
ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤੀ ਫਾਰਮੂਲੇ ਮੁਤਾਬਕ ਜੇ ਗਠਜੋੜ ਪਾਰਟੀਆਂ ਪੀ ਐੱਮ ਐੱਲ-ਐੱਨ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਦੇਣ ਲਈ ਸਹਿਮਤ ਹੋ ਜਾਂਦੀਆਂ ਹਨ ਤਾਂ ਰਾਸ਼ਟਰਪਤੀ ਤੇ ਸਪੀਕਰ ਦਾ ਅਹੁਦਾ ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਨੂੰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਡਿਪਟੀ ਸਪੀਕਰ ਦਾ ਅਹੁਦਾ ਮੁਤਹਿਦਾ ਕੌਮੀ ਮੂਵਮੈਂਟ-ਪਾਕਿਸਤਾਨ (ਐੱਮ ਕਿਊ ਐੱਮ-ਪੀ) ਜਾਂ ਗਠਜੋੜ ’ਚ ਸ਼ਾਮਲ ਹੋਣ ਵਾਲੇ ਕਿਸੇ ਆਜ਼ਾਦ ਮੈਂਬਰ ਨੂੰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੀ ਐੱਮ ਐੱਲ-ਐੱਨ ਵਿੱਤ ਮੰਤਰਾਲਾ ਆਪਣੇ ਕੋਲ ਰੱਖ ਸਕਦੀ ਹੈ ਅਤੇ ਹੋਰ ਮੰਤਰਾਲੇ ਆਪਸੀ ਸਲਾਹ-ਮਸ਼ਵਰੇ ਨਾਲ ਸਹਿਯੋਗੀਆਂ ’ਚ ਵੰਡੇ ਜਾਣਗੇ। ਇਸੇ ਦੌਰਾਨ ਇਮਰਾਨ ਤੋਂ ਨਾਰਾਜ਼ ਅਮਰੀਕਾ ਦੇ ਰਾਜਦੂਤ ਡੋਨਾਲਡ ਬਲੂਮ ਨੇ ਸਾਬਕਾ ਵਿਦੇਸ਼ ਮੰਤਰੀ ਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਆਗੂ ਬਿਲਾਵਲ ਭੁੱਟੋ ਨਾਲ ਡੇਢ ਘੰਟਾ ਮੁਲਾਕਾਤ ਕੀਤੀ।

Related Articles

LEAVE A REPLY

Please enter your comment!
Please enter your name here

Latest Articles