25.4 C
Jalandhar
Friday, October 18, 2024
spot_img

ਸਾਬਰਮਤੀ ਰਿਵਰਫਰੰਟ ਦੇ ਸੀਪਲੇਨ ਨੂੰ ਦੁਬਾਰਾ ਸ਼ੁਰੂ ਕਰਨ ਲਈ ਕੋਈ ਕੰਪਨੀ ਨਹੀਂ ਤਿਆਰ

ਅਹਿਮਦਾਬਾਦ : ਗੁਜਰਾਤ ਸਰਕਾਰ ਦੇ ਟੂਰਿਜ਼ਮ ਵਿਭਾਗ ਦਾ ਇਸ਼ਤਿਹਾਰ ਤਾਂ ਤੁਸੀਂ ਅਕਸਰ ਦੇਖਿਆ ਹੋਵੇਗਾ। ‘ਕੁਝ ਦਿਨ ਤਾਂ ਗੁਜ਼ਾਰੀਏ ਗੁਜਰਾਤ ’ਚ’ ਟੈਗ ਲਾਇਨ ਵਾਲੇ ਇਸ਼ਤਿਹਾਰਾਂ ’ਚ ਗੁਜਰਾਤ ਦੀ ਖੂਬਸੂਰਤੀ ਅਤੇ ਕਿਉਂ ਤੁਹਾਨੂੰ ਗੁਜਰਾਤ ਘੁੰਮਣ ਜਾਣਾ ਚਾਹੀਦਾ, ਦੇਖਣ ਨੂੰ ਮਿਲਦਾ ਹੈ। ਕੁਝ ਸਾਲ ਪਹਿਲਾਂ ਸਰਕਾਰ ਵੱਲੋਂ ਇੱਕ ਹੋਰ ਸੇਵਾ ਚਰਚਾ ਸੀ, ਪਰ ਇਸ ਬਾਰੇ ’ਚ ਗੁਜਰਾਤ ਸਰਕਾਰ ਵੱਲੋਂ ਵਿਧਾਨਸਭਾ ’ਚ ਦਿੱਤੀ ਗਈ ਜਾਣਕਾਰੀ ਨਿਰਾਸ਼ਾਜਨਕ ਹੈ। ਗੁਜਰਾਤ ਸਰਕਾਰ ਨੇ ਵਿਧਾਨ ਸਭਾ ਦੇ ਪ੍ਰਸ਼ਨਕਾਲ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਅਹਿਮਦਾਬਾਦ ’ਚ ਸਾਬਰਮਤੀ ਰਿਵਰਫਰੰਟ ਅਤੇ ਨਰਮਦਾ ਜ਼ਿਲ੍ਹੇ ’ਚ ਸਟੈਚਿਊ ਆਫ਼ ਯੂਨਿਟੀ ਵਿਚਾਲੇ ਸੀਪਲੇਨ ਸੇਵਾ ਫਿਰ ਤੋਂ ਸ਼ੁਰੂ ਕਰਨ ਨੂੰ ਲੈ ਕੇ ਕਿਸੇ ਵੀ ਏਜੰਸੀ ਨੇ ਦਿਲਚਸਪੀ ਨਹੀਂ ਦਿਖਾਈ। ਇਸ ਨੂੰ ਲੈ ਕੇ ਸਰਕਾਰ ਨੇ ਬੀਤੇ ਸਾਲ ਮਈ ’ਚ ਪ੍ਰਪੋਜਲ ਜਾਰੀ ਕੀਤਾ ਸੀ। ਕਾਂਗਰਸ ਵਿਧਾਇਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਸੂਬੇ ਦੇ ਹਵਾਬਾਜ਼ੀ ਮੰਤਰੀ ਬਲਵੰਤ ਸਿੰਘ ਰਾਜਪੂਤ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾ ਦੱਸਿਆ ਕਿ ਸੂਬਾ ਸਰਕਾਰ ਹੁਣ ਬੰਦ ਹੋ ਚੁੱਕੀ ਸੇਵਾ ਲਈ ਦਸੰਬਰ 2023 ਤੱਕ 17.5 ਕਰੋੜ ਰੁਪਏ ਖਰਚ ਕਰ ਚੁੱਕੀ ਹੈ। ਖ਼ਬਰਾਂ ਮੁਤਾਬਿਕ ਸਦਨ ’ਚ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਸੇਵਾ 80 ਦਿਨ ਤੱਕ ਚਾਲੂ ਰਹੀ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਕਤੂਬਰ 2020 ’ਚ ਇਹ ਸੇਵਾ ਸ਼ੁਰੂ ਕੀਤੀ ਸੀ। ਬਾਅਦ ’ਚ ਅਪ੍ਰੈਲ 2021 ’ਚ ਬੰਦ ਕਰ ਦਿੱਤੀ ਗਈ। ਸੂਬਾ ਸਰਕਾਰ ਨੇ ਫਿਰ ਤੋਂ ਸੇਵਾ ਸ਼ੁਰੂ ਕਰਨ ਲਈ ਬੀਤੇ ਸਾਲ ਮਈ ’ਚ ਟੈਂਡਰ ਕੱਢੇ, ਪਰ ਕਿਸੇ ਵੀ ਏਜੰਸੀ ਨੇ ਇਸ ’ਚ ਦਿਲਚਸਪੀ ਨਹੀਂ ਦਿਖਾਈ।

Related Articles

LEAVE A REPLY

Please enter your comment!
Please enter your name here

Latest Articles