ਪਟਿਆਲਾ : ਸ਼ੰਭੂ ਵਿਖੇ ਡੇਰੇ ਲਾਈ ਬੈਠੇ ਕਿਸਾਨਾਂ ਦੇ ਵੱਡੇ ਕਾਫਲੇ ਵਿੱਚੋਂ ਸ਼ੁੱਕਰਵਾਰ ਵੱਡੇ ਤੜਕੇ 63 ਸਾਲਾ ਗਿਆਨ ਸਿੰਘ ਵਾਸੀ ਪਿੰਡ ਚਾਚੋਕੇ ਜ਼ਿਲ੍ਹਾ ਗੁਰਦਾਸਪੁਰ ਦੀ ਮੌਤ ਹੋ ਗਈ। ਸਾਢੇ ਤਿੰਨ ਵਜੇ ਉਸ ਨੂੰ ਸਾਹ ਲੈਣ ’ਚ ਤਕਲੀਫ ਹੋਈ, ਉਸਨੂੰ ਸਿਵਲ ਹਸਪਤਾਲ ਰਾਜਪੁਰਾ ਤੇ ਫਿਰ ਰਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਗਿਆ ਪਰ ਪਟਿਆਲਾ ਆਉਣ ’ਤੇ ਉਹ ਦਮ ਤੋੜ ਗਿਆ। ਡਾਕਟਰਾਂ ਵੱਲੋਂ ਦਿੱਤੀ ਗਈ ਮੁੱਢਲੀ ਜਾਣਕਾਰੀ ਮੁਤਾਬਕ ਕਿਸਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ।




