ਖੰਡ ਉਤਪਾਦਨ 10 ਫੀਸਦੀ ਘਟਣ ਦੀ ਸੰਭਾਵਨਾ

0
183

ਨਵੀਂ ਦਿੱਲੀ : ਦੇਸ਼ ’ਚ ਚੀਨੀ ਉਤਪਾਦਨ ਚਾਲੂ ਮਾਰਕੀਟਿੰਗ ਸਾਲ 2023-24 ਵਿਚ 15 ਫਰਵਰੀ ਤੱਕ 2.48 ਫੀਸਦੀ ਘਟ ਕੇ 223.6 ਲੱਕ ਟਨ ਰਹਿ ਗਿਆ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ 229.3 ਲੱਖ ਟਨ ਸੀ। ਚੀਨੀ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ। ਇੰਡੀਅਨ ਸ਼ੂਗਰ ਮਿੱਲਜ਼ ਐਸੋਸੀਏਸਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਮੌਜੂਦਾ 2023-24 ਮਾਰਕੀਟਿੰਗ ਸਾਲ ’ਚ ਚੀਨੀ ਦਾ ਉਤਪਾਦਨ 10 ਫੀਸਦੀ ਘਟ ਕੇ 330.5 ਲੱਖ ਟਨ ਰਹਿਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ 366.2 ਲੱਖ ਟਨ ਸੀ।

LEAVE A REPLY

Please enter your comment!
Please enter your name here